ਅਪਰਾਧਸਿਆਸਤਖਬਰਾਂ

ਛਾਪੇਮਾਰੀ ਦੌਰਾਨ ਪੀਟੀਆਈ ਵਿਧਾਇਕ ਗ੍ਰਿਫ਼ਤਾਰ

ਪੇਸ਼ਾਵਰ-ਸਿੰਧ ਦੇ ਬੁਲਾਰੇ ਸ਼ਹਿਜ਼ਾਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦੀ ਕਰਾਚੀ ਪੁਲਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕਰਾਚੀ ਚੈਪਟਰ ਦੇ ਜਨਰਲ ਸਕੱਤਰ ਅਰਸਲਾਨ ਤਾਜ ਨੂੰ ਰਾਤੋ ਰਾਤ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪਾਕਿਸਤਾਨ ਸਥਿਤ ਏਆਰਵਾਈ ਨਿਊਜ਼ ਨੇ ਐਤਵਾਰ ਨੂੰ ਰਿਪੋਰਟ ਦਿੱਤੀ। ਪੀਟੀਆਈ ਸਿੰਧ ਦੇ ਬੁਲਾਰੇ ਸ਼ਹਿਜ਼ਾਦ ਕੁਰੈਸ਼ੀ ਨੇ ਕਿਹਾ ਕਿ ਸਿੰਧ ਪੁਲਸ ਨੇ ਪਾਰਟੀ ਨੇਤਾਵਾਂ ਜਿਨ੍ਹਾਂ ਵਿੱਚ ਖੁੱਰਮ ਸ਼ੇਰ ਜ਼ਮਾਨ, ਅਰਸਲਾਨ ਤਾਜ ਅਤੇ ਰਾਜਾ ਅਜ਼ਹਰ ਸ਼ਾਮਲ ਹਨ, ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਕੁਰੈਸ਼ੀ ਮੁਤਾਬਕ ਛਾਪੇਮਾਰੀ ਦੌਰਾਨ ਰਾਜਾ ਅਜ਼ਹਰ ਅਤੇ ਖੁਰੱਮ ਸ਼ੇਰ ਜ਼ਮਾਨ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਜੂਦ ਨਹੀਂ ਸਨ। ਹਾਲਾਂਕਿ ਛਾਪੇਮਾਰੀ ਦੌਰਾਨ ਅਰਸਲਾਨ ਤਾਜ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੀਟੀਆਈ ਸਿੰਧ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਪਾਰਟੀ ਆਗੂਆਂ ਦੇ ਪਰਿਵਾਰਾਂ ਨੂੰ ਧਮਕੀ ਦਿੱਤੀ ਗਈ ਹੈ। ਉਨ੍ਹਾਂ ਸਿੰਧ ਦੇ ਮੁੱਖ ਮੰਤਰੀ ਅਤੇ ਆਈਜੀ ਤੋਂ ਅਰਸਲਾਨ ਤਾਜ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।

Comment here