ਸਿਹਤ-ਖਬਰਾਂਖਬਰਾਂਦੁਨੀਆ

ਛਾਤੀ ਕੈਂਸਰ ਨਾਲ ਸਭ ਤੋਂ ਜ਼ਿਆਦਾ ਪੀੜਤ ਪਾਕਿ ਔਰਤਾਂ

ਪੇਸ਼ਾਵਰ-ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ.ਐੱਚ.ਓ.) ਅਨੁਸਾਰ, ਪਾਕਿਸਤਾਨ ਵਿੱਚ ਬਹੁਤ ਸਾਰੀਆਂ ਔਰਤਾਂ ਸਮਾਜਿਕ ਵਰਜਿਤ ਕਾਰਨ ਛਾਤੀ ਦੇ ਕੈਂਸਰ ਦੀ ਜਾਂਚ ਕਰਵਾਉਣ ਤੋਂ ਝਿਜਕਦੀਆਂ ਹਨ। ਜਦੋਂ ਤੱਕ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਰੁਝਾਨ ਅਨੁਸਾਰ ਜਦੋਂ ਤੱਕ ਸ਼ੁਰੂਆਤੀ ਜਾਂਚ ’ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾਂਦੀਆਂ, ਜਦੋਂ ਤੱਕ ਇਸ ਦੀ ਜ਼ਿਆਦਾ ਵੱਧਣ ਦੀ ਸੰਭਾਵਨਾ ਹੈ। ਡਬਲਯੂ.ਐੱਚ.ਓ. ਅਨੁਸਾਰ, ਪਾਕਿਸਤਾਨ ਵਿੱਚ ਸਾਲ 2020 ਵਿੱਚ, ਕਰੀਬ 26 ਹਜ਼ਾਰ ਔਰਤਾਂ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਅਤੇ 13,500 ਤੋਂ ਵੱਧ ਔਰਤਾਂ ਦੀ ਇਸ ਕਾਰਨ ਮੌਤ ਹੋ ਗਈ ਸੀ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਉੱਚ ਪੱਧਰ ’ਤੇ ਹੋ ਰਹੀਆਂ ਮੌਤਾਂ ਦੀ ਦਰ ਦਾ ਕਾਰਨ ਜਾਂਚ ਅਤੇ ਇਲਾਜ ਕੇਂਦਰਾਂ ਦੀ ਘਾਟ ਹੈ। ਹਾਲਾਂਕਿ ਬਿਹਤਰ ਸਿਹਤ ਸਹੂਲਤਾਂ ਦੀ ਸਥਾਪਨਾ ਇਕ ਮਹੱਤਵਪੂਰਨ ਕਦਮ ਹੈ ਪਰ ਪਾਕਿਸਤਾਨ ਵਿਚ ਛਾਤੀ ਦੇ ਕੈਂਸਰ ਦੀ ਸਮੱਸਿਆ ਵਿਚ ਸਮਾਜਿਕ ਕਾਰਨ ਵੀ ਯੋਗਦਾਨ ਪਾ ਰਹੇ ਹਨ। ਵਿਸ਼ਵ ਪੱਧਰ ’ਤੇ ਸਾਲ 2020 ਵਿੱਚ 23 ਲੱਖ ਔਰਤਾਂ ਨੂੰ ਛਾਤੀ ਦੇ ਕੈਂਸਰ ਹੋਣ ਦਾ ਪਤਾ ਲੱਗਾ ਹੈ, ਜਦਕਿ 6 ਲੱਖ 85 ਹਜ਼ਾਰ ਔਰਤਾਂ ਦੀ ਮੌਤ ਛਾਤੀ ਦੇ ਕੈਂਸਰ ਕਾਰਨ ਹੋ ਗਈ ਹੈ।
ਕੈਂਸਰ ਮਾਹਿਰ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਛਾਤੀ ਦੇ ਕੈਂਸਰ ਦੇ ਗੰਭੀਰ ਮਾਮਲਿਆਂ ਨੂੰ ਰੋਕਣ ਲਈ ਸ਼ੁਰੂਆਤੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਹਾਲਾਂਕਿ, ਸ਼ੌਕਤ ਖਾਨਮ ਕੈਂਸਰ ਰਿਸਰਚ ਸੈਂਟਰ ਦੀ ਖੋਜ ਅਨੁਸਾਰ, ਪਾਕਿਸਤਾਨ ਵਿੱਚ ਕੁਝ ਔਰਤਾਂ ਆਪਣੇ ਸਿਹਤ ਸੰਬੰਧੀ ਮੁੱਦਿਆਂ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕਰਦੀਆਂ ਅਤੇ ਕਿਸੇ ਤਰ੍ਹਾਂ ਦੀ ਛਾਤੀ ਦੀ ਜਾਂਚ ਕਰਵਾਉਣ ਤੋਂ ਪਰਹੇਜ਼ ਕਰਦੀਆਂ ਹਨ। ਇਸਲਾਮਾਬਾਦ ਪੌਲੀਕਲੀਨਿਕ ਹਸਪਤਾਲ ਵਿੱਚ ਛਾਤੀ ਦੇ ਕੈਂਸਰ ਦੇ ਮਾਹਿਰ, ਅਰਾਮ ਖਾਨ ਦਾ ਕਹਿਣਾ ਹੈ ਕਿ ਛਾਤੀ ਦੇ ਕੈਂਸਰ ਦੇ ਨਿਦਾਨ ਵਿੱਚ ਦੇਰੀ ਦੇ ਪਿੱਛੇ ਪਾਕਿਸਤਾਨ ਦਾ ਪੁਰਖ-ਪ੍ਰਧਾਨ ਸੱਭਿਆਚਾਰ ਅਤੇ ਔਰਤਾਂ ਦੇ ਸਰੀਰਾਂ ਬਾਰੇ ਵਰਜਿਤ ਪ੍ਰਮੁੱਖ ਕਾਰਕ ਹਨ।

Comment here