ਅਜਬ ਗਜਬਅਪਰਾਧਖਬਰਾਂ

ਛਲਕਾਏ ਜਾਮ… ਐਸ ਐਸ ਪੀ ਦਫਤਰ ਚ ਪੁਲਸ ਮੁਲਾਜ਼ਮਾਂ ਨੇ ਲਾਲਪਰੀ ਛਕੀ

ਇਟਾਵਾ-ਯੂ ਪੀ  ਦੇ ਇਟਾਵਾ ਦਾ ਐਸਐਸਪੀ ਦਫਤਰ ਅੱਜ ਕੱਲ ਚਰਚਾ ਚ ਛਾਇਆ ਪਿਆ ਹੈ। ਇਥੇ ਇੱਕ ਸ਼ਰਾਬ ਪਾਰਟੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਹੈਡ ਕਾਂਸਟੇਬਲ ਨੂੰ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਐਸਪੀ (ਅਪਰਾਧ) ਮਾਮਲੇ ਦੀ ਜਾਂਚ ਕਰਨਗੇ।ਜਾਣਕਾਰੀ ਅਨੁਸਾਰ ਸਮਾਜਵਾਦੀ ਪਾਰਟੀ ਨਾਲ ਜੁੜੇ ਮਨਜੀਤ ਯਾਦਵ ਨੇ ਐਸ ਐਸ ਪੀ ਦਫਤਰ ਚ ਬਹਿ ਕੇ ਜਾਮ ਟਕਰਾਉਂਦੇ ਬਾਵਰਦੀ ਪੁਲਸ ਮੁਲਾਜ਼ਮਾਂ ਦੀ ਇਕ ਵੀਡੀਓ ਟਵੀਟ ਕੀਤੀ ਸੀ। ਨਾਲ ਲਿਖਿਆ ਸੀ- ਇਹ ਹੈ ਯੋਗੀ ਜੀ ਦੀ ਪੁਲਿਸ , ਵੀਡੀਓ ਵਾਇਰਲ ਹੋਣ ਮਗਰੋਂ ਵਿਭਾਗ ਚ ਹੜਕੰਪ ਮਚ ਗਿਆ, ਤੇ ਉਚ ਅਧਿਕਾਰੀਆਂ ਨੇ ਜਾਂਚ ਕਰਕੇ ਕਾਰਵਾਈ ਦੇ ਆਦੇਸ਼ ਦਿੱਤੇ, ਪਰ ਕੁਝ ਲੋਕ ਕਟਾਖਸ਼ ਕਰ ਰਹੇ ਨੇ ਕਿ  – ਜਿਹੜਾ ਫੜਿਆ ਗਿਆ, ਉਹ ਚੋਰ, ਬਾਕੀ ਸਾਧ…।

Comment here