ਸਿਆਸਤਖਬਰਾਂ

ਛਠ ਤਿਉਹਾਰ ਦੌਰਾਨ ਯਮੁਨਾ ਨੂੰ ਮਲੀਨਾ ਨਾ ਕੀਤਾ ਜਾਵੇ-ਕੇਜਰੀਵਾਲ

ਨਵੀਂ ਦਿੱਲੀ-ਦਿੱਲੀ ‘ਚ ਰਹਿ ਰਹੇ ਪੂਰਵਾਂਚਲ ਦੇ ਲੋਕਾਂ ‘ਚ ਛਠ ਪੂਜਾ ਦਾ ਤਿਉਹਾਰ ਕਾਫ਼ੀ ਲੋਕਪ੍ਰਿਯ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਕਿ ਛਠ ਤਿਉਹਾਰ ਦੌਰਾਨ ਯਮੁਨਾ ਨਦੀ ਪ੍ਰਦੂਸ਼ਿਤ ਨਾ ਹੋਵੇ। ਉਨ੍ਹਾਂ ਨੇ ਟਵੀਟ ‘ਚ ਕਿਹਾ,”ਯਮੁਨਾ ਦੇ ਘਾਟਾਂ ‘ਤੇ ਪਹਿਲੇ ਦੀ ਤਰ੍ਹਾਂ ਛਠ ਤਿਉਹਾਰ ਮਨਾਇਆ ਜਾਵੇਗਾ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ,”ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਯਮੁਨਾ ਪ੍ਰਦੂਸ਼ਿਤ ਨਾ ਹੋਵੇ, ਇਹ ਯਕੀਨੀ ਕਰਨ ਲਈ ਸਾਰੇ ਪ੍ਰਬੰਧ ਕੀਤੇ ਜਾਣ।” ਛਠ ਤਿਉਹਾਰ 30 ਅਤੇ 31 ਅਕਤੂਬਰ ਨੂੰ ਮਨਾਇਆ ਜਾਵੇ। ਇਸ ਤਿਉਹਾਰ ‘ਚ ਨਿਕਲਦੇ ਅਤੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ।

Comment here