ਸਿਆਸਤਖਬਰਾਂ

ਚੰਨੀ ਸਰਕਾਰ ਵਲੋਂ ਏਜੀ ਦਾ ਅਸਤੀਫ਼ਾ ਪ੍ਰਵਾਨ

ਰੇਤ ਇੱਟ ਹੋਵੇਗੀ ਸਸਤੀ

36000 ਕੱਚੇ ਮੁਲਾਜ਼ਮ ਹੋਣਗੇ ਪੱਕੇ

ਚੰਡੀਗਡ਼੍ਹ- ਚੋਣ ਵਰੇ ਚ ਪੰਜਾਬ ਸਰਕਾਰ ਆਏ ਦਿਨ ਨਵੇਂ ਐਲਾਨ ਕਰਕੇ ਜਨਤਾ ਨੂੰ ਰਾਹਤ ਦੇ ਰਹੀ ਹੈ। ਅੱਜ ਕੈਬਨਿਟ ਦੀ ਬੈਠਕ ਚ ਕਈ ਅਹਿਮ ਫੈਸਲੇ ਲਏ ਗਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ  ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਹਰ ਵਰਗ ਨੂੰ ਬਰਾਬਰਤਾ ਦਾ ਹੱਕ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁਲਾਜ਼ਮਾਂ ਦੇ ਵਿਸ਼ਵਾਸ ਸਰਕਾਰ ਵਿਚ ਹੋਣਾ ਲਾਜ਼ਮੀ ਹੈ। ਅੱਜ ਕੈਬਨਿਟ ਮੀਟਿੰਗ ਵਿਚ ਲਏ ਅਹਿਮ ਫੈਸਲੇ ਵਿਚ 36 ਹਜ਼ਾਰ ਮੁਲਾਜ਼ਮ ਪੱਕੇ ਕੀਤੇ ਜਾਣਗੇ। ਪੰਜਾਬੀ ਜਾਗਰਣ ਨੇ ਅੱਜ ਇਸ ਦਾ ਖੁਲਾਸਾ ਕਰ ਦਿੱਤਾ ਸੀ । ਡੀਸੀ ਰੇਟ ਵੀ ਸਰਕਾਰ ਲੇ 415 ਰੁਪਏ ਵਧਾਇਆ ਹੈ। ਇਹ ਰੇਟ ਇਕ ਅਪ੍ਰੈਲ 2020 ਤੋਂ ਲਾਗੂ ਹੋਣਗੇ। ਡੀਸੀ ਰੇਟ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਅੱਜ ਦੀ ਅਹਿਮ ਮੀਟਿੰਗ ਵਿਚ ਰੇਤਾ ਦਾ ਰੇਟ ਵੀ ਘਟਾਇਆ ਗਿਆ। ਸਾਢੇ ਪੰਜ ਰੁਏ ਪ੍ਰਤੀ ਕਿਊਬਿਕ ਫੁੱਟ ਰੇਤਾ ਮਿਲੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਭਾਵ ਬੁੱਧਵਾਰ ਤੋਂ ਸਸਤਾ ਰੇਤਾ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਰੇਟ ’ਤੇ ਦਰਿਆ,ਖੱਡ ਤੋਂ ਰੇਤਾ ਭਰਿਆ ਜਾਵੇਗਾ।ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਤਿੰਨ ਫੁੱਟ ਤੱਕ ਮਿੱਟੀ ਪਟਵਾਉੰਦਾ ਤਾਂ ਉਸਨੂੰ ਕੋਈ ਨਹੀਂ ਰੋਕੇਗਾ ਤੇ ਨਾ ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੋਵੇਗੀ। ਇੱਟ ਭੱਠਾ ਨੂੰ ਮਾਇਨਿੰਗ ਪਾਲਸੀ ਤੋ ਬਾਹਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਦਰਿਆ ਜਾਂ ਨਦੀ ਤੇ ਪਾਣੀ ਆਉਂਦਾ ਉਥੇ ਹੀ ਮਾਇਨਿੰਗ ਹੋਵੇਗੀ। ਇਸ ਮੌਕੇ ਚੰਨੀ ਨੇ ਦੱਸਿਆ ਕਿ ਅੱਜ ਕੈਬਨਿਟ ਵਿਚ ਏਜੀ ਏਪੀਐਸ ਦਿਓਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਹੁਣ ਨਵੇਂ ਏਜੀ ਲਾਏ ਜਾਣਗੇ। ਇਸ ਤਰ੍ਹਾਂ ਡੀਜੀਪੀ ਬਾਰੇ ਉਨ੍ਹਾਂ ਕਿਹਾ ਕਿ ਡੀਜੀਪੀ ਦੀ ਨਿਯੁਕਤੀ ਲਈ ਪੈਨਲ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੀ ਨਿਯੁਕਤੀ ਨਿਯਮਾਂ ਦੇ ਆਧਾਰ ’ਤੇ ਹੋਵੇਗੀ। 11 ਨਵੰਬਰ ਨੂੰ ਵਿਧਾਨ ਸਭਾ ਵਿੱਚ ਬਿਜਲੀ ਸਮਝੌਤਿਆਂ ਬਾਰੇ ਬਿੱਲ, ਤਿੰਨੋਂ ਖੇਤੀ ਕਾਨੂੰਨਾਂ ਬਾਰੇ ਪ੍ਰਸਤਾਵ ਅਤੇ ਬੀਐਸਐਫ ਦੇ ਵਿਸਥਾਰ ਦਾ ਵਿਰੋਧ ਕਰਨ ਵਾਲਾ ਮਤਾ ਲਿਆਂਦਾ ਜਾਵੇਗਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਮੇਰੀਆਂ ਤਿੰਨ ਗੱਲਾਂ ਮੰਨੀਆਂ ਗਈਆਂ ਹਨ। ਸਿੱਧੂ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਹਾਂ ਕਿ ਰੇਤੇ ਦਾ ਰੇਟ ਤੈਅ ਕਰ ਦਿੱਤਾ ਜਾਵੇ ਤਾਂ ਮਾਫੀਆ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਤੇ ਰੇਤੇ ਦੀ ਪਾਲਿਸੀ ਆਉਣੀ ਜ਼ਰੂਰੀ ਹੈ। ਅੱਜ ਸੀਐਮ ਨੇ ਪਹਿਲੀ ਪੌਡ਼ੀ ਚਡ਼੍ਹ ਕੇ ਇਤਿਹਾਸ ਰਚਿਆ ਹੈ। ਰੇਤੇ ਮਾਈਨਿੰਗ ’ਤੇ ਮੇਰੀ ਲੰਬੀ ਸਟੱਡੀ ਹੈ। ਉਨ੍ਹਾਂ ਕਿਹਾ ਕਿ ਤੇਲਗਾਨਾ ਸਰਕਾਰ 2400 ਕਰੋਡ਼ ਸਾਲਾਨਾ ਮਾਈਨਿੰਗ ਤੋਂ ਕਮਾਉਂਦਾ ਹੈ। ਉਹਨਾਂ ਕਿਹਾ ਕਿ ਕੋਈ ਨਾਜਾਇਜ਼ ਮਾਇਨਿੰਗ ਨਹੀਂ ਹੋਵੇਗੀ।ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਟਰਾਲੀ ਜਾਂ ਟਿੱਪਰ ਲਿਆ ਕੇ ਰੇਤਾ ਭਰਵਾ ਸਕਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਰੋਪੜ ਕੀ ਹੋ ਰਿਹਾ ਨਿੱਜੀ ਤੌਰ ‘ਤੇ ਤਹਿਕੀਕਾਤ ਕਰੋ। ਉਹਨਾਂ ਕਿਹਾ ਕਿ ਪਾਪੀ ਨਹੀਂ ਪਾਪ ਮਾਰਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਜ਼ਿਆਦਾ ਵਾਅਦੇ ਨਹੀਂ ਕੀਤੇ ਜਾਣਗੇ ਬਸ ਰੋਡਮੈਪ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਧੂ ਕੁਰਸੀ ਲਈ ਨਹੀਂ ਪੰਜਾਬ ਲਈ ਖੜ੍ਹਾ ਹੈ। ਚੰਨੀ ਨੇ ਕਿਹਾ ਕਿ ਉਹ ਅਲੋਚਨਾ ਦਾ ਸਵਾਗਤ ਕਰਦੇ ਹਨ। ਚੰਨੀ ਨੇ ਫਿਰ ਕਿਹਾ ਕਿ ਪਾਰਟੀ ਸੁਪਰੀਮ ਹੈ।

Comment here