ਸਿਆਸਤਖਬਰਾਂ

ਚੰਨੀ ਨੇ 100 ਦਿਨਾਂ ਦਾ ਪੇਸ਼ ਕੀਤਾ ਰਿਪੋਰਟ ਕਾਰਡ

ਚੰਡੀਗੜ੍ਹ-ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ 2 ਦਸੰਬਰ ਤੱਕ 60 ਕੰਮ ਹੋ ਚੁੱਕੇ ਸਨ ਅਤੇ ਅੱਜ 1 ਜਨਵਰੀ 2022 ਤੱਕ 40 ਹੋਰ ਕੰਮ ਹੋ ਚੁੱਕੇ ਹਨ। ਰਿਪੋਰਟ ਕਾਰਡ ਪੇਸ਼ ਕਰਦਿਆਂ ਚੰਨੀ ਨੇ ਕਿਹਾ ਕਿ 100 ਦਿਨਾਂ ਦੌਰਾਨ ਜਿਹੜੇ ਫ਼ੈਸਲੇ ਲਏ ਗਏ, ਉਨ੍ਹਾਂ ਦੀ ਪੰਜਾਬ ਵਾਸੀਆਂ ਨੇ ਸ਼ਲਾਘਾ ਕੀਤੀ ਹੈ ਕਿਉਂਕਿ ਇਹ ਆਮ ਲੋਕਾਂ ਦੇ ਹਿੱਤ ਵਾਲੇ ਫ਼ੈਸਲੇ ਸਨ।
ਮੁੱਖ ਮੰਤਰ ਚੰਨੀ ਨੇ ਕਿਹਾ ਕਿ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪੜ੍ਹਨ ਵਾਲੇ ਵਿਦਿਆਰਥੀ ਹੁਣ ਬੱਸ ਪਾਸ ਤੋਂ ਬਿਨਾਂ ਕਾਲਜ ਤੇ ਯੂਨੀਵਰਸਿਟੀ ਦੇ ਆਈ ਕਾਰਡ ’ਤੇ ਹੀ ਸਰਕਾਰੀ ਬੱਸਾਂ ’ਚ ਮੁਫ਼ਤ ਸਫਰ ਕਰ ਸਕਣਗੇ। 31 ਮਾਰਚ ਤਕ ਵਿਦਿਆਰਥੀ ਬੱਸ ਪਾਸ ਬਣਾ ਲੈਣ, ਉਦੋਂ ਤਕ ਉਹ ਆਈ ਕਾਰਡ ਦਿਖਾ ਕੇ ਸਫਰ ਕਰ ਸਕਦੇ ਹਨ।  ਬਿਜਲੀ ਸਮਝੌਤਿਆਂ ਬਾਰੇ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਿਜਲੀ ਬਣਾਉਣ ਵਾਲਿਆਂ ਦੇ ਹੱਕ ’ਚ ਕੀਤੇ ਸਨ, ਅਸੀਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ।
ਪਿੰਡਾਂ ਤੇ ਸ਼ਹਿਰਾਂ ’ਚ ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਹਨ । ਇਸ ਨਾਲ 1168 ਕਰੋੜ ਰੁਪਿਆ ਪਿੰਡਾਂ ਅਤੇ 700 ਕਰੋੜ ਰੁਪਿਆ ਸ਼ਹਿਰਾਂ ਦਾ ਮੁਆਫ ਹੋਇਆ ਹੈ। ਪਾਣੀ ਦੇ ਬਿੱਲ ਪਿੰਡਾਂ ਤੇ ਸ਼ਹਿਰਾਂ ’ਚ 50 ਰੁਪਏ ਕਰ ਦਿੱਤਾ।
ਸੀਐਮ ਨੇ ਕਿਹਾ ਕਿ ਪੰਜਾਬ ਵਿੱਚ ਬਾਹਰਲੇ ਸੂਬਿਆਂ ਤੋਂ ਆ ਕੇ ਨੌਜਵਾਨ ਸਰਕਾਰੀ ਨੌਕਰੀ ਹਾਸਲ ਕਰ ਲੈਂਦੇ ਸਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ। ਇਸ ਕਰਕੇ ਹੁਣ ਪੰਜਾਬ ’ਚ ਸਰਕਾਰੀ ਨੌਕਰੀ ਲਈ 10ਵੀਂ ਤਕ ਪੰਜਾਬੀ ਪੜ੍ਹਨੀ ਲਾਜ਼ਮੀ ਕਰ ਦਿੱਤੀ ਹੈ। ਸੀਐਮ ਚੰਨੀ ਨੇ ਰਾਜਪਾਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਫਾਈਲ ਅੱਗੇ ਭੇਜ ਦਿੱਤੀ ਹੈ। ਪਰ ਰਾਜਪਾਲ ਨੇ ਇਸ ਫਾਈਲ ਨੂੰ ਰੋਕ ਦਿੱਤਾ ਹੈ ਅਤੇ ਫਾਈਲ ਨੂੰ ਕਲੀਅਰ ਨਹੀਂ ਕਰ ਰਹੇ ਹਨ। ਉਹ ਇਸ ਬਾਰੇ ਮੰਤਰੀਆਂ ਨਾਲ ਰਾਜਪਾਲ ਨੂੰ ਮੁੜ ਤੋਂ ਮਿਲਣਗੇ। ਜੇਕਰ ਰਾਜਪਾਲ ਨੇ ਫਾਈਲ ਕਲੀਅਰ ਨਾ ਕੀਤੀ ਤਾਂ ਉਹ ਧਰਨਾ ਦੇਣਗੇ।
ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਬੇਅਦਬੀ ਦੇ ਸਬੰਧ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਐਸ.ਜੀ.ਪੀ.ਸੀ.  ਨੇ ਕਿ ਉਹ ਖੁਦ ਮਾਮਲੇ ਦੀ ਜਾਂਚ ਕਰਵਾਉਣਗੇ। ਇਸ ਲਈ ਸਰਕਾਰ ਨੂੰ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਹਨ। ਕਪੂਰਥਲਾ ਮਾਮਲਾ ਸੁਲਝ ਗਿਆ ਹੈ। ਸੀ.ਐਮ ਚੰਨੀ 4 ਜਨਵਰੀ ਨੂੰ ਨੌਜਵਾਨਾਂ ਲਈ ਕਈ ਐਲਾਨ ਕਰਨਗੇ।
ਸੀਐੱਮ ਚੰਨੀ ਨੇ ਕਿਹਾ ਕਿ ਰੇਤ ਦੇ ਰੇਟ 5 ਰੁਪਏ ਖੱਡ ਕਰ ਦਿੱਤਾ ਹੈ, ਜੇਕਰ ਵੱਧ ਪੈਸੇ ਲਏ ਜਾਂਦੇ ਤਾਂ ਮੇਰੇ ਕੋਲ ਸਿੱਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ  ਵੀਡੀਓ ਬਣਾ ਕੇ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਸਾਡੇ ਵੱਲੋਂ ਦਿੱਤੇ ਜਾਣਗੇ।

Comment here