ਬਰਨਾਲਾ-ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਲਕੇ ਆਉਣਗੇ, ਐਗਜਿਟ ਪੋਲ ਪੰਜਾਬ ਚ ਆਪਕਿਆਂ ਦੀ ਸਰਕਾਰ ਦਿਖਾ ਰਿਹਾ ਹੈ ਤੇ ਬਾਕੀ ਚਾਰ ਸੂਬਿਆਂ ਚ ਭਾਜਪਾ ਨੂੰ ਸੱਤਾ ਦੇ ਤਖਤ ਤੇ ਬਿਠਾ ਰਿਹਾ ਹੈ। ਐਗਜਿਟ ਪੋਲ ਚ ਜੇਤੂ ਧਿਰਾਂ ਤੋੰ ਬਿਨਾ ਬਾਕੀ ਧਿਰਾਂ ਇਹਨਾਂ ਨੂੰ ਰਦ ਕਰ ਰਹੀਆਂ ਹਨ ਤੇ ਨਤੀਜੇ ਦੀ ਉਡੀਕ ਕਰਨ ਲਈ ਕਹਿ ਰਹੀਆਂ ਹਨ। ਸਿਆਸੀ ਧਿਰਾਂ ਦੇ ਜੋੜ ਤੋੜ ਵੀ ਸ਼ੁਰੂ ਹੋ ਚੁਕੇ ਹਨ। ਭਾਜਪਾ ਪੰਜਾਬ ਚ ਅਕਾਲੀ ਦਲ ਨਾਲ ਗਠਜੋੜ ਦੇ ਸੰਕੇਤ ਦੇ ਰਹੀ ਹੈ, ਕੈਪਟਨ ਅਮਰਿੰਦਰ ਵਲੋਂ ਭਾਜਪਾ ਆਗੂਆਂ ਨਾਲ ਬੈਠਕਾਂ ਦਾ ਦੌਰ ਚਲ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿੰਡਾਂ ਚ ਦੌਰੇ ਕਰਦੇ ਦਿਸੇ ਨੇ, ਤੇ ਲੰਘੇ ਦਿਨ ਤਾਂ ਉਹਨਾਂ ਨੇ ਬਰਨਾਲਾ ਦੇ ਪਿੰਡ ਬੱਲੋਂ ਚ ਇਕ ਬੱਕਰੀ ਦੀ ਧਾਰ ਵੀ ਚੋਈ ਤੇ ਇਹਦੀ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਅਕਾਊੰਟ ਤੇ ਅਪਲੋਡ ਕੀਤੀ ਤੇ ਇਹ ਵੀ ਕਿਹਾ ਕਿ ਕਯਾ ਗੱਲ ਕਰਦੈਂ, ਮੈੰ ਬੜੀਆਂ ਧਾਰਾਂ ਚੋਈਆਂ ਨੇ.. ਮੈੰ ਬੜਾ ਐਕਸਪਰਟ ਬੰਦਾਂ..। ਪਰ ਦੱਸ ਦੇਈਏ ਕਿ ਅਸਲ ਚ ਇਹ ਜੋਤਿਸ਼ ਦਾ ਇਕ ਉਪਾਅ ਹੈ, ਜੋਤਿਸ਼ ਮਾਹਿਰਾਂ ਅਨੁਸਾਰ ਬੱਕਰੀ ਨੂੰ ਬੁੱਧ ਗ੍ਰਹਿ ਅਤੇ ਦੁੱਧ ਨੂੰ ਚੰਦਰ ਗ੍ਰਹਿ ਨਾਲ ਜੋੜਿਆ ਨਾਲ ਜੋੜਿਆ ਜਾਂਦਾ ਹੈ। ਚਰਚਾ ਹੋ ਰਹੀ ਹੈ ਕਿ ਚੰਨੀ ਨੇ ਆਪਣੇ ਬੁੱਧ ਅਤੇ ਚੰਦਰ ਗ੍ਰਹਿਆਂ ਨੂੰ ਮਜਬੂਤ ਕਰਨ ਲਈ ਬੱਕਰੀ ਦੀ ਧਾਰ ਚੋਈ । ਕੁਝ ਦਿਨ ਪਹਿਲਾਂ ਚੰਨੀ ਨੇ ਚੰਡੀਗੜ੍ਹ ਵਿਖੇ ਨੇਤਰਹੀਣਾਂ ਨਾਲ ਕੁਝ ਸਮਾਂ ਬੀਤਾਇਆ ਸੀ। ਜੋਤਿਸ਼ ਵਿਚ ਨੇਤਰਹੀਣ ਵਿਅਕਤੀਆਂ ਨੂੰ ਸ਼ਨੀ ਗ੍ਰਹਿ ਨਾਲ ਜੋੜਿਆ ਜਾਂਦਾ ਹੈ। ਚੰਨੀ ਨੇ ਉਸ ਦਿਨ ਆਪਣੇ ਸ਼ਨੀ ਨੂੰ ਮਜਬੂਤ ਕਰਨ ਲਈ ਇਹ ਉਪਾਅ ਕੀਤਾ ਹੈ। ਚੰਨੀ ਵਲੋਂ ਗਊਆਂ ਨੂੰ ਚਾਰਾ ਖਵਾਉਂਣਾ ਵੀ ਜੋਤਿਸ਼ ਉਪਾਅ ਹੀ ਸੀ। ਜੋਤਿਸ਼ ਮਾਹਰਾਂ ਮੁਤਾਬਕ ਚੰਨੀ ਨੇ ਆਪਣੇ ਸ਼ੁੱਕਰ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਇਹ ਉਪਾਅ ਕੀਤਾ ਸੀ। ਜੋਤਿਸ਼ ’ਚ ਗਊਆਂ ਨੂੰ ਸ਼ੁੱਕਰ ਗ੍ਰਹਿ ਨਾਲ ਜੋੜਿਆ ਜਾਂਦਾ ਹੈ। ਚੰਨੀ ਦਾ ਜੋਤਿਸ਼ ਅਤੇ ਵਾਸਤੂ ਸ਼ਾਸਤਰ ਵਿਚ ਬਹੁਤ ਵਿਸ਼ਵਾਸ਼ ਹੈ ਉਨ੍ਹਾਂ ਆਪਣੇ ਨਿਵਾਸ ਸਥਾਨ ਤੇ ਹਾਥੀ ਦੀ ਸਵਾਰੀ ਕੀਤੀ , ਹਾਥੀ ਰਾਹੂ ਗ੍ਰਹਿ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਮਹਾਬਤ ਮੰਗਲ ਗ੍ਰਹਿ ਨਾਲ। ਮਹਾਬਤ ਹਾਥੀ ਤੇ ਕਾਬੂ ਰੱਖਦਾ ਹੈ। ਚੰਨੀ ਨੇ ਵੀ ਮੰਗਲ ਦੀ ਮਦਦ ਨਾਲ ਰਾਹੂ ’ਤੇ ਕਾਬੂ ਰੱਖਣ ਦਾ ਯਤਨ ਕੀਤਾ। ਚੰਡੀਗੜ੍ਹ ਵਿਖੇ ਆਪਣੇ ਨਿਵਾਸ ਸਥਾਨ ਦੀ ਪੂਰਬ ਵੱਲ ਦੀ ਐਂਟਰੀ ਨੂੰ ਖੋਲ੍ਹਣ ਦੇ ਚੱਕਰ ਵਿਚ ਚੰਨੀ ਵਿਵਾਦਾਂ ਵਿਚ ਰਹੇ। ਵਾਸਤੂ ਅਨੁਸਾਰ ਪੂਰਬ ਦੀ ਐਟਰੀ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਪਰ ਚੰਡੀਗੜ੍ਹ ਪ੍ਰਸਾ਼ਸ਼ਨ ਨੂੰ ਜਦੋ ਚੰਨੀ ਦੀ ਪੂਰਬ ਵੱਲ ਦੇ ਗੇਟ ਖੋਲ੍ਹਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਉਹ ਗੇਟ ਬੰਦ ਕਰਵਾ ਦਿੱਤਾ। ਹੁਣ ਸੱਤਾ ਤੇ ਕਾਬਜ਼ ਰਹਿਣ ਲਈ ਚੰਨੀ ਵਲੋਂ ਕੀਤੇ ਜਾ ਰਹੇ ਟੋਟਕੇ ਕੀ ਰੰਗ ਲਿਆਉਂਦੇ ਨੇ, ਇਹ ਤਾਂ 10 ਮਾਰਚ ਨੂੰ ਪਤਾ ਲੱਗੇਗਾ।
ਚੰਨੀ ਨੇ ਬੁੱਧ-ਚੰਦਰ ਗ੍ਰਹਿਆਂ ਨੂੰ ਸੂਤ ਕਰਨ ਲਈ ਬੱਕਰੀ ਚੋਈ!

Comment here