ਸਿਆਸਤਖਬਰਾਂਚਲੰਤ ਮਾਮਲੇ

ਚੰਨੀ ਦੋ ਚਮਕੌਰ ਸਾਹਿਬ ਤੇ ਭਦੌੜ ਤੋਂ ਲੜਨਗੇ ਚੋਣ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਖਰੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਕਈ ਦਿਨਾਂ ਦੇ ਰੇੜਕੇ ਮਗਰੋਂ ਇਹ ਸੂਚੀ ਜਾਰੀ ਹੋਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਵੀ ਕਾਂਗਰਸ ਨੇ ਟਿਕਟ ਦਿੱਤੀ ਹੈ। ਉਹ 2 ਸੀਟਾਂ ਤੋਂ ਚੋਣ ਲੜਨਗੇ, ਚਮਕੌਰ ਸਾਹਿਬ ਤੋਂ ਪਹਿਲਾਂ ਹੀ ਅਨਾਊਂਸ ਹੋ ਚੁਕੇ ਹਨ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਸੰਕੇਤ ਮਿਲ ਗਿਆ ਹੈ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਹੀ ਮੁੱਖ ਮੰਤਰੀ ਉਮੀਦਵਾਰ ਹੋਣਗੇ।

ਕਾਂਗਰਸ ਦੀ ਤੀਜੀ ਸੂਚੀ ਦੇ ਉਮੀਦਵਾਰ-

ਭਦੌੜ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਜਲਾਲਾਬਾਦ- ਮੋਹਨ ਸਿੰਘ ਫਲੀਆਂਵਾਲਾ
ਲੁਧਿਆਣਾ ਸਾਊਥ-ਈਸ਼ਵਰਜੋਤ ਚੀਮਾ
ਖੇਮਕਰਨ-ਸੁਖਪਾਲ ਸਿੰਘ ਭੁੱਲਰ
ਨਵਾਂਸ਼ਹਿਰ-ਸਤਬੀਰ ਸੈਣੀ
ਅਟਾਰੀ-ਤਰਸੇਮ ਸਿੰਘ
ਪਟਿਆਲਾ-ਵਿਸ਼ਨੂੰ ਸ਼ਰਮਾ
ਬਰਨਾਲਾ-ਮਨੀਸ਼ ਬਾਂਸਲ

Comment here