ਨਜਾਇਜ਼ ਮਾਈਨਿੰਗ ਦਾ ਮਾਮਲਾ
ਜਲੰਧਰ-ਇਨਫੋਰਸਮੈਂਟ ਡਾਇਰੈਕਟੋਰੇਟ ਬੀਤੇ ਦਿਨ ਚੰਨੀ ਦੇ ਭਤੀਜੇ ਵੱਲੋਂ ਆਪਣਾ ਗੁਨਾਹ ਕਬੂਲ ਕਰਨ ਦਾ ਦਾਅਵਾ ਕੀਤਾ ਹੈ। ਈਡੀ ਨੇ ਕਿਹਾ ਕਿ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਨੇ ਮੰਨਿਆਂ ਹੈ ਕਿ ਉਸ ਨੇ ਸਰਹੱਦੀ ਸੂਬੇ ਵਿੱਚ ਰੇਤ ਦੀ ਖੁਦਾਈ ਦੇ ਕੰਮ ਵਿੱਚ ਮਦਦ ਕਰਨ ਅਤੇ ਤਬਾਦਲਿਆਂ ਲਈ 10 ਕਰੋੜ ਰੁਪਏ ਨਕਦ ਲਏ ਸਨ। ਐਤਵਾਰ ਨੂੰ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਪ੍ਰਚਾਰ ਵਿੱਚ ਲੱਗੇ ਹੋਏ ਹਨ। ਪਰ ਇਸ ਦਾਅਵੇ ਤੋਂ ਬਾਅਦ ਹੁਣ ਚੋਣ ਪ੍ਰਚਾਰ ਦੌਰਾਨ ਸੀਐਮ ਚੰਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।ਇਸ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ ਈਡੀ ਦਾ ਹਵਾਲਾ ਦਿੰਦੇ ਹੋਏ ਸਿੱਧੇ ਚੰਨੀ ਨਾਲ ਨਾਜਾਇਜ਼ ਮਾਈਨਿੰਗ ਨੂੰ ਜੋੜ ਸਕਦੀ ਹੈ ਕਿਉਂਕਿ ਚੰਨੀ ਪਹਿਲਾਂ ਹੀ ਵਿਰਧੀ ਧਿਰ ਦੇ ਪਹਿਲਾਂ ਹੀ ਨਿਸ਼ਾਨੇ ਤੇ ਹਨ। ਈਡੀ ਨੇ ਦਾਅਵਾ ਕੀਤਾ ਹੈ ਕਿ ਭੁਪਿੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਰੇਤ ਮਾਈਨਿੰਗ ਦੇ ਕੰਮ ਵਿੱਚ ਮਦਦ ਕਰਨ ਅਤੇ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਬਦਲੇ ਨਕਦੀ ਮਿਲੀ ਸੀ। ਹਨੀ ਨੂੰ ਕੁਝ ਦਸਤਾਵੇਜ਼ਾਂ ਸਮੇਤ 3 ਫਰਵਰੀ ਨੂੰ ਏਜੰਸੀ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਇਸ ਦੇ ਜਵਾਬ ਵਿੱਚ ਉਹ ਪੇਸ਼ ਹੋਇਆ ਅਤੇ ਆਪਣਾ ਬਿਆਨ ਦਿੱਤਾ ਕਿ ਉਹ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਸੀ, ਪਰ ਉਹ ਇਤਰਾਜ਼ਯੋਗ ਡੇਟਾ ਬਾਰੇ ਸਪੱਸ਼ਟੀਕਰਨ ਦੇਣ ਤੋਂ ਅਸਮਰੱਥ ਰਿਹਾ।
Comment here