ਭਲ਼ਕੇ ਹੋਵੇਗੀ ਸਹੁੰ ਚੁਕਾਈ
ਚੰਡੀਗੜ੍ਹ – ਪੰਜਾਬ ਕੈਬਨਿਟ ਬਾਰੇ ਆਖਰ ਸ਼ੰਕੇ ਦੂਰ ਹੋ ਹੀ ਗਏ। ਸ਼ੁੱਕਰਵਾਰ ਦੇਰ ਰਾਤ ਤਕ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਘਰ ਚਲੀ ਸੀਨੀਅਰ ਆਗੂਆਂ ਦੀ ਮੀਟਿੰਗ ਵਿਚ ਕੈਬਨਿਟ ਦੀ ਸੂਚੀ ਤਿਆਰ ਹੋ ਚੁੱਕੀ ਹੈ। ਲਗਪਗ ਛੇ ਦਿਨ ਦੀ ਚਰਚਾ ਤੋਂ ਬਾਅਦ ਆਖਰਕਾਰ ਮੁੱਖ ਮੰਤਰੀ ਚਰਨਜੀਤ ਸਿੰੰਘ ਚੰਨੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ ਪਿਛਲੀ ਕੈਬਨਿਟ ਵਿਚ ਸ਼ਾਮਲ ਰਹੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ, ਜਦਕਿ ਸੱਤ ਨਵੇਂ ਚਿਹਰਿਆਂ ਨੂੰ ਐਂਟਰੀ ਮਿਲੀ ਹੈ। ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦੇ 9 ਸੀਨੀਅਰ ਮੰਤਰੀਆਂ ’ਤੇ ਚੰਨੀ ਨੇ ਭਰੋਸਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਮੁੜ ਮੌਕਾ ਦਿੱਤਾ ਹੈ।
ਪੁਰਾਣੀ ਕੈਬਨਿਟ ਚੋੰ ਇਹ ਰਹਿਣਗੇ ਮੰਤਰੀ-
ਬ੍ਰਹਮ ਮਹਿੰਦਰਾ
ਮਨਪ੍ਰੀਤ ਬਾਦਲ
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਸੁਖਬਿੰਦਰ ਸਿੰਘ ਸੁਖ ਸਰਕਾਰੀਆ
ਅਰੁਣਾ ਚੌਧਰੀ
ਰਜ਼ੀਆ ਸੁਲਤਾਨਾ
ਵਿਜੈ ਇੰਦਰ ਸਿੰਗਲਾ
ਭਾਰਤ ਭੂਸ਼ਣ ਆਸ਼ੂ
ਨਵੇਂ ਚਿਹਰੇ-
ਡਾ. ਰਾਜਕੁਮਾਰ ਵੇਰਕਾ
ਸੰਗਤ ਸਿੰਘ ਗਿਲਜੀਆਂ
ਅਮਰਿੰਦਰ ਸਿੰਘ ਰਾਜਾ ਵਡ਼ਿੰਗ
ਪਰਗਟ ਸਿੰਘ
ਕੁਲਜੀਤ ਸਿੰਘ ਨਾਗਰਾ
ਗੁਰਕੀਰਤ ਸਿੰਘ ਕੋਟਲੀ
ਰਾਣਾ ਗੁਰਜੀਤ
ਇਨ੍ਹਾਂ ਮੰਤਰੀਆਂ ਦੀ ਹੋਈ ਛੁੱਟੀ-
ਬਲਬੀਰ ਸਿੰਘ ਸਿੱਧੂ
ਗੁਰਪ੍ਰੀਤ ਸਿੰਘ ਕਾਂਗੜ
ਸੁੰਦਰ ਸ਼ਾਮ ਅਰੋੜਾ
ਸਾਧੂ ਸਿੰਘ ਧਰਮਸੋਤ
ਰਾਣਾ ਗੁਰਮੀਤ ਸਿੰਘ ਸੋਢੀ
Comment here