ਸਿਆਸਤਖਬਰਾਂਦੁਨੀਆ

ਚੰਦਰਯਾਨ-3 : ਯੂਰਪੀਅਨ ਸਪੇਸ ਏਜੰਸੀ ਨੇ ਦੱਸਿਆ ਇਤਿਹਾਸਕ

ਨਵੀਂ ਦਿੱਲੀ-ਅਮਰੀਕੀ ਖੋਜ ਏਜੰਸੀ ਨਾਸਾ ਅਤੇ ਯੂਰਪੀ ਪੁਲਾੜ ਏਜੰਸੀ (ਈਐੱਸਏ) ਨੇ ਇਸ ਮੁਹਿੰਮ ‘ਚ ਧਰਤੀ ਦੇ ਇਕਲੌਤੇ ਉਪਗ੍ਰਹਿ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ ‘ਤੇ ਲੈਂਡਰ ਮਾਡਿਊਲ ਵਿਕਰਮ ਨੂੰ ਉਤਾਰਨ ‘ਚ ਇਸਰੋ ਦੀ ਸਫਲਤਾ ਨੂੰ ਦੱਸਿਆ ਹੈ ਅਤੇ ਕਿਹਾ ਕਿ ਇਸ ਦੇ ਜ਼ਰੀਏ ਕਈ ਨਵੀਆਂ ਤਕਨੀਕਾਂ ਦਾ ਨਿਰਮਾਣ ਕੀਤਾ ਜਾਵੇਗਾ। ਭਾਰਤ ਦੀਆਂ ਤਕਨੀਕਾਂ ਸਫਲਤਾਪੂਰਵਕ ਸਾਬਤ ਹੋਈਆਂ ਹਨ। ਅਮਰੀਕਾ ਦੀ ਰਾਸ਼ਟਰੀ ਪੁਲਾੜ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਇਸਰੋ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ, “ਚੰਦਰਯਾਨ 3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਾਰਨ ਅਤੇ ਭਾਰਤ ਨੂੰ ਵੀ ਚੰਦਰਮਾ ਦੀ ਸਤ੍ਹਾ ‘ਤੇ ਸਿੱਧੇ ਤਰੀਕੇ ਨਾਲ ਪਹੁੰਚਾਉਣ ਵਾਲਾ ਚੌਥਾ ਦੇਸ਼ ਬਣਨ ਲਈ ਇਸਰੋ ਨੂੰ ਵਧਾਈ। ਸਾਨੂੰ ਇਸ ਮਿਸ਼ਨ ਵਿੱਚ ਤੁਹਾਡੇ ਨਾਲ ਭਾਈਵਾਲੀ ਕਰਨ ਵਿੱਚ ਖੁਸ਼ੀ ਹੈ।”

Comment here