ਖਬਰਾਂਚਲੰਤ ਮਾਮਲੇਮਨੋਰੰਜਨ

ਚੰਦਰਯਾਨ 3 ਦੀ ਸਫ਼ਲ ਲੈਂਡਿੰਗ ਲਈ ਬਾਲੀਵੁੱਡ ਤੇ ਸਾਊਥ ਸਿਨੇਮਾ ਤੱਕ ਜਸ਼ਨ

ਨਵੀਂ ਦਿੱਲੀ-ਵਿਕਾਸਸ਼ੀਲ ਅਤੇ ਵੱਡੀ ਆਬਾਦੀ ਵਾਲੇ ਦੇਸ਼ ਭਾਰਤ ਦੇ ਪੁਲਾੜ ਕੇਂਦਰ ਇਸਰੋ ਨੇ ਆਖਿਰਕਾਰ ਉਹ ਕਰਿਸ਼ਮਾ ਕਰ ਕੇ ਦਿਖਾ ਦਿੱਤਾ ਹੈ, ਜੋ ਅਮਰੀਕਾ, ਰੂਸ, ਬ੍ਰਿਟੇਨ ਅਤੇ ਫਰਾਂਸ ਵਰਗੇ ਵਿਕਸਤ ਦੇਸ਼ ਅੱਜ ਤੱਕ ਨਹੀਂ ਕਰ ਸਕੇ। ਚੰਦਰਯਾਨ 3 ਦੇ ਲੈਂਡਰ ਵਿਕਰਮ ਦੇ ਚੰਦਰਮਾ ‘ਤੇ ਸਫ਼ਲ ਲੈਂਡਿੰਗ ਦੀ ਸਫਲਤਾ ਨੂੰ ਵੇਖ ਹਰ ਕੋਈ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ। ਇਹ ਸੱਚ ਹੈ, ਜੋ ਅਜੇ ਵੀ ਸਾਨੂੰ ਇਕ ਸੁਪਨੇ ਵਾਂਗ ਲੱਗਦਾ ਹੈ। ਹਾਂ, ਦੁਨੀਆ ਦੇ ਨਕਸ਼ੇ ‘ਤੇ ਘੱਟ ਖੇਤਰਫਲ ਵਾਲਾ ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇਤਿਹਾਸ ਰਚਿਆ ਹੈ।
ਅੱਜ ਸਾਡਾ ਤਿਰੰਗਾ ਚੰਨ ਉੱਤੇ ਲਹਿਰਾ ਰਿਹਾ ਹੈ ਅਤੇ ਚੰਦਰਯਾਨ 3 ਦੀ ਇਸ ਸਫ਼ਲਤਾ ਨੇ ਦੇਸ਼ਵਾਸੀਆਂ ਦਾ ਦਿਲ ਜ਼ੋਰ ਨਾਲ ਧੜਕਨ ਲਈ ਮਜ਼ਬੂਰ ਕਰ ਦਿੱਤਾ। ਅੱਜ ਅਜਿਹੀ ਹੀ ਫੀਲਿੰਗ ਮਨ ਵਿੱਚ ਆ ਰਹੀ ਹੈ, ਜਦੋਂ ਸਾਲ 2007 ਅਤੇ 2011 ਵਿੱਚ ਭਾਰਤੀ ਕ੍ਰਿਕੇਟ ਟੀਮ ਨੇ ਦੇਸ਼ਵਾਸੀਆਂ ਲਈ ਵਰਲਡ ਕੱਪ ਜਿੱਤਿਆ। ਭਾਵੇ ਕਿ ਦੋਨਾਂ ਖੇਤਰਾਂ ਦੇ ਕੰਮ ਵਿੱਚ ਵੱਡਾ ਫ਼ਰਕ ਹੈ, ਪਰ ਫੀਲਿੰਗਜ਼ ਵਿੱਚ ਜ਼ਰਾ ਬਦਲਾਅ ਨਹੀਂ ਹੁਣ ਇਸ ਕਾਮਯਾਬੀ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ।
ਇੱਥੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਦੇ ਸਿਤਾਰੇ ਚੰਦਰਯਾਨ 3 ਦੀ ਸਫ਼ਲਤਾ ਉੱਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਸਾਡੇ ਵਿਗਿਆਨਿਕਾਂ ਨੂੰ ਦਿਲੋਂ ਵਧਾਈ ਦੇ ਰਹੇ ਹਨ। ਭਾਰਤ ਦੇ ਖਾਤੇ ਇੰਨੀ ਵੱਡੀ ਸਫ਼ਲਤਾ ਨੂੰ ਸ਼ਬਦਾਂ ਵਿੱਚ ਬਿਆਂ ਕਰਨਾ ਹੀ ਮੁਸ਼ਕਿਲ ਹੈ। ਬਾਲੀਵੁੱਡ ਤੋਂ ਸਾਊਥ ਸਿਨੇਮਾ ਦੇ ਸਿਤਾਰੇ ਜਿਨ੍ਹਾਂ ਵਿੱਚ ਅਕਸ਼ੇ ਕੁਮਾਰ, ਅਜੈ ਦੇਵਗਨ, ਕਰਣ ਜੌਹਰ, ਸਾਰਾ ਅਲੀ ਖਾਨ, ਅਭੀਸ਼ੇਕ ਬੱਚਨ, ਚਿੰਰਜੀਵੀ, ਜੂਨੀਅਰ ਐਨਟੀਆਰ ਸ਼ਾਮਲ ਹਨ। ਜੋ, ਇਸਰੋ ਨੂੰ ਦਿਲੋਂ ਵਧਾਈਆਂ ਦੇ ਰਹੇ ਹਨ।

Comment here