ਸਿਆਸਤਖਬਰਾਂਦੁਨੀਆ

ਚੰਦਰਯਾਨ-3 ਦੀ ਸਫਲ ਲੈਂਡਿੰਗ, ਪੀਐਮ ਮੋਦੀ ਵਲੋਂ ਵਧਾਈ

ਨਵੀਂ ਦਿੱਲੀ-40 ਕਰੋੜ ਭਾਰਤੀ ਦੇਸ਼ ਦੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਦਾ ਇੰਤਜ਼ਾਰ ਖ਼ਤਮ ਹੋਇਆ। ਦੇਸ਼ ਭਰ ‘ਚ ਲੋਕਾਂ ਵੱਲੋਂ ਇਸਰੋ ਦੇ ਸਫ਼ਲ ਮਿਸ਼ਨ ਲਈ ਭਗਵਾਨ ਨੂੰ ਕੀਤੀਆਂ ਪ੍ਰਾਰਥਨਾ ਆਖਰ ਕਰ ਸਫ਼ਲ ਹੋਈਆਂ। ਅੱਜ ਚੰਦਰਮਾਂ ਦੇ ਦੱਖਣੀ ਖੇਤਰ ‘ਤੇ ਚੰਦਰਯਾਨ-3 ਦੀ ਸੌਫਟ ਲੈਂਡਿੰਗ ਲਈ ਨਿਰਧਾਰਿਤ ਸਮੇਂ ਲਗਭਗ ਸ਼ਾਮ 6:04 ਮਿੰਟ ‘ਤੇ ਹੋਈ। ਵਿਕਰਮ ਲੈਂਡਰ ਦੇ ਪਾਵਰਡ ਲੈਂਡਿੰਗ ਅੱਜ ਸ਼ਾਮ 6:05 ‘ਤੇ ਹੋਈ। ਮਿਸ਼ਨ ਆਪਰੇਸ਼ਨ ਕੰਪਲੈਕਸ ਵਿੱਚ ਲੈਂਡਿੰਗ ਆਪਰੇਸ਼ਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5:20 ਮਿੰਟ ‘ਤੇ ਸ਼ੁਰੂ ਹੋਇਆ। ਲੈਂਡਿੰਗ ਦੀ ਲਾਈਵ ਗਤੀਵਿਧੀਆਂ ਇਸਰੋ ਵੈੱਬਸਾਈਟ, ਯੂਟਿਊਬ ਚੈਨਲ, ਫੇਸਬੁੱਕ ਅਤੇ ਡੀਡੀ ਨੈਸ਼ਨਲ ਟੀਵੀ ‘ਤੇ ਦੇਖੀਆਂ ਗਈਆਂ। ਭਾਰਤ ਵੱਲੋਂ ਉਹ ਇਤਿਹਾਸ ਰਚਿਆ ਗਿਆ ਹੈ ਜਿਸ ਨੂੰ ਪਾਉਣ ਲਈ ਭਾਰਤ ਨੂੰ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਖਰਕਾਰ ਮਿਹਨਤ ਨੂੰ ਫ਼ਲ ਲੱਗਿਆ ਤੇ ਭਾਰਤ ‘ਤੇ ਇਹਿਤਾਸ ਰਚ ਦਿੱਤਾ। ਭਾਰਤ ਚੰਦਰਮਾਂ ਦੇ ਦੱਖਣੀ ਖੇਤਰ ‘ਤੇ ਆਪਣੀ ਹਾਜ਼ਰੀ ਦਰਜ਼ ਕਰਵਾਉਣ ਵਾਲਾ ਇਕੱਲਾ ਦੇਸ਼ ਬਣ ਗਿਆ ਹੈ। ਦੱਸ ਦਈਏ ਕਿ ਚੰਦਰਮਾਂ ਦਾ ਦੱਖਣੀ ਖੇਤਰ ਆਪਣੀ ਕਠੋਰ ਪ੍ਰਸਿਥਤੀ ਲਈ ਔਖਾ ਮੰਨਿਆ ਜਾਂਦਾ ਹੈ। ਇਹ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥਾ ਦੇਸ਼ ਬਣ ਗਿਆ।
ਕਾਬਲੇਜ਼ਿਕਰ ਹੈ ਕਿ ਪ੍ਰਦਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਇਤਿਹਾਸਿਕ ਪਲਾਂ ਨੂੰ ਵੇਖਣ ਲਈ ਦੱਖਣੀ ਅਫ਼ਰੀਕਾ ਤੋਂ ਜੁੜੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਬ੍ਰਿਕਸ ਸੰਮੇਲਨ ‘ਚ ਸ਼ਾਮਿਲ ਹੋਣ ਲਈ ਦੱਖਣੀ ਅਫ਼ਰੀਕਾ ਦੇ ਦੌਰੇ ‘ਤੇ ਹਨ। ਜਿੱਥੋਂ ਉਨ੍ਹਾਂ ਵੱਲੋਂ ਇਸਰੋ ਦੀ ਇਸ ਕਾਮਯਾਬੀ ਨੂੰ ਦੇਖਿਆ ਅਤੇ ਵਧਾਈ ਦਿੱਤੀ। ਜ਼ਿਕਰੇਖਾਸ ਏ ਕਿ ਜਦੋਂ ਚੰਦਰਯਾਨ -2 ਸਫ਼ਲ ਨਹੀਂ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਵੱਲੋਂ ਵਿਗਿਆਨੀਆਂ ਨੂੰ ਹੌਸਲਾ ਦਿੱਤੀ ਗਈ ਸੀ ਅਤੇ ਕਿਹਾ ਕਿ ਮਿਹਨਤ ਕਰਦੇ ਰਹੋ ਅਸੀਂ ਕਾਮਯਾਬ ਹੋਵਾਂਗੇ। ਪੀਐਮ ਮੋਦੀ ਨੇ ਕਿਹਾ, “ਸਾਡੇ ਪਰਿਵਾਰ ਦੇ ਮੈਂਬਰ, ਜਦੋਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਅਜਿਹਾ ਇਤਿਹਾਸ ਬਣਦੇ ਦੇਖਦੇ ਹਾਂ, ਤਾਂ ਜੀਵਨ ਧੰਨ ਹੋ ਜਾਂਦਾ ਹੈ। ਅਜਿਹੀਆਂ ਇਤਿਹਾਸਕ ਘਟਨਾਵਾਂ ਕੌਮ ਦੇ ਜੀਵਨ ਦੀ ਚੇਤਨਾ ਬਣ ਜਾਂਦੀਆਂ ਹਨ।” ਉਨਹਾਂ ਆਖਿਆ ਕਿ “ਇਹ ਪਲ ਅਭੁੱਲਣਯੋਗ ਹੈ। ਇਹ ਪਲ ਬੇਮਿਸਾਲ ਹੈ।
ਇਹ ਪਲ ਵਿਕਸਤ ਭਾਰਤ ਦੀ ਖੁਸ਼ਹਾਲੀ ਦਾ ਹੈ। ਮੁਸ਼ਕਲਾਂ ਦੇ ਸਮੁੰਦਰ ਤੋਂ ਪਾਰ ਲੰਘਣ ਦਾ ਇਹ ਸਮਾਂ ਹੈ। ਇਹ ਜਿੱਤ ਦੇ ਚੰਨ ਮਾਰਗ ‘ਤੇ ਚੱਲਣ ਦਾ ਪਲ ਹੈ। ਇਹ ਪਲ 140 ਕਰੋੜ ਧੜਕਣਾਂ ਦੀ ਸ਼ਕਤੀ ਦਾ ਹੈ। ਇਹ ਭਾਰਤ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਦਾ ਪਲ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਇਸਰੋ ਨੇ ਇਸ ਪਲ ਲਈ ਸਾਲਾਂ ਤੱਕ ਬਹੁਤ ਮਿਹਨਤ ਕੀਤੀ ਹੈ। ਮੈਂ 140 ਕਰੋੜ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ।” “ਸਾਡੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਨਾਲ, ਅਸੀਂ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚ ਗਏ ਹਾਂ, ਜਿੱਥੇ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਹੈ। ਹੁਣ ਚੰਨ ਨਾਲ ਜੁੜੀਆਂ ਮਿੱਥਾਂ ਵੀ ਬਦਲ ਜਾਣਗੀਆਂ ਅਤੇ ਕਹਾਣੀਆਂ ਵੀ ਬਦਲ ਜਾਣਗੀਆਂ।”
ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਨੂੰ ਵੱਖ-ਵੱਖ ਥਾਵਾਂ ਤੋਂ ਲਾਈਵ ਦੇਖਿਆ ਗਿਆ।ਪੰਜਾਬ ਯੂਨੀਵਰਸਿਟੀ, ਕਪੂਰਥਲਾ ਸਾਇੰਸ ਸਿਟੀ ਤੋਂ ਇਲਾਵਾ ਸਕੂਲਾਂ ‘ਚ ਵੀ ਇਸ ਸੁਨਹਿਰੇ ਪਲਾਂ ਨੂੰ ਦੇਖਿਆ ਗਿਆ। ਇਸ ਕਾਮਯਾਬੀ ਲਈ ਹਰ ਦੇਸ਼ ਵਾਸੀ ਵੱਲੋਂ ਪ੍ਰਥਾਨਾ ਕੀਤੀ ਗਈ। ਇਸੇ ਦੌਰਾਨ ਆਪਸੀ ਭਾਈਚਾਰੇ ਦੀ ਸਿਮਾਲ ਵੀ ਵੇਖਣ ਨੂੰ ਮਿਲੀ । ਜਦੋਂ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸ਼ੁਰੂਆਤ ਹੋਈ ਸੀ ਉਦੋਂ ਤੋਂ ਹੀ ਹਰ ਕੋਈ ਇਸ ਦਿਨ ਦਾ ਅਤੇ ਇੰਨ੍ਹਾਂ ਘੜੀਆਂ ਦਾ ਇੰਤਜ਼ਾਰ ਕਰ ਰਿਹਾ ਸੀ । ਆਖਿਰਕਰ ਇਸਰੋ ਅਤੇ ਦੇਸ਼ੀ ਵਾਸੀਆਂ ਦੇ ਸੁਪਨਾ ਪੂਰਾ ਹੋਇਆ ਅਤੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਕੀਤੀ।
ਇੱਥੇ ਇਹ ਜ਼ਿਕਰ ਕਰਨਾ ਵੀ ਲਾਜ਼ਮੀ ਬਣਦਾ ਹੈ ਕਿ ਉਹ ਕਿਹੜੇ ਵਿਅਕਤੀ ਨੇ ਜਿੰਨ੍ਹਾਂ ਦਾ ਦਿਮਾਗ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਪਿੱਛੇ ਕੰਮ ਕਰ ਰਿਹਾ ਸੀ। ਸਭ ਤੋਂ ਪਹਿਲਾਂ ਗੱਲ ਐਮ ਸ਼ੰਕਰਨ ਦੀ ਕਰਦੇ ਹਾਂ ਜੋ ਯੂਆਰ ਰਾਓ ਸੈਟੇਲਾਈਟ ਸੈਂਟਰ (ਯੂਆਰਐਸਸੀ) ਦੇ ਮੁਖੀ ਹਨ ਅਤੇ ਉਨ੍ਹਾਂ ਦੀ ਟੀਮ ਇਸਰੋ ਲਈ ਭਾਰਤ ਦੇ ਸਾਰੇ ਉਪਗ੍ਰਹਿ ਬਣਾਉਣ ਲਈ ਜ਼ਿੰਮੇਵਾਰ ਸੀ। ਐਮ ਸ਼ੰਕਰਨ ਚੰਦਰਯਾਨ-1, ਮੰਗਲਯਾਨ ਅਤੇ ਚੰਦਰਯਾਨ-2 ਉਪਗ੍ਰਹਿ ਬਣਾਉਣ ਵਿਚ ਸ਼ਾਮਲ ਸਨ। ਇਹ ਯਕੀਨੀ ਬਣਾਉਣਾ ਉਨ੍ਹਾਂ ਦਾ ਕੰਮ ਸੀ ਕਿ ਚੰਦਰਯਾਨ-3 ਉਪਗ੍ਰਹਿ ਕਾਫ਼ੀ ਗਰਮ ਅਤੇ ਠੰਡੇ-ਟੈਸਟ ਕੀਤੇ ਗਏ ਅਤੇ ਉਨਹਾਂ ਲੈਂਡਰ ਦੀ ਤਾਕਤ ਨੂੰ ਪਰਖਣ ਲਈ ਚੰਦਰਮਾ ਦੀ ਸਤ੍ਹਾ ਦੀ ਪ੍ਰਤੀਕ੍ਰਿਤੀ ਬਣਾਉਣ ਵਿੱਚ ਮਦਦ ਕੀਤੀ। ਇਸ ਸਮੇਂ ਐਮ ਸ਼ੰਕਰਨ ਸੰਚਾਰ, ਨੈਵੀਗੇਸ਼ਨ, ਰਿਮੋਟ ਸੈਂਸਿੰਗ, ਮੌਸਮ ਦੀ ਭਵਿੱਖਬਾਣੀ ਅਤੇ ਇੱਥੋਂ ਤੱਕ ਕਿ ਹੋਰ ਗ੍ਰਹਿਆਂ ਦੀ ਖੋਜ ਵਿੱਚ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਪਗ੍ਰਹਿ ਬਣਾਉਣ ਵਾਲੀ ਟੀਮ ਦਾ ਮਾਰਗਦਰਸ਼ਨ ਕਰ ਰਹੇ ਹਨ।ਉਨ੍ਹਾਂ ਨੇ ਭੌਤਿਕ ਵਿਗਿਆਨ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ। ਇਸ ਤੋਂ ਬਾਅਦ ਉਹ ਇਸਰੋ ਦੇ ਸੈਟੇਲਾਈਟ ਸੈਂਟਰ ਨਾਲ ਜੁੜ ਗਏ ਜਿਸ ਨੂੰ ਯੂਆਰਐਸਸੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਸਾਲ 2017 ਵਿੱਚ ਇਸਰੋ ਦੇ ਪ੍ਰਦਰਸ਼ਨ ਉੱਤਮਤਾ ਪੁਰਸਕਾਰ ਅਤੇ 2017 ਅਤੇ 2018 ਵਿੱਚ ਇਸਰੋ ਟੀਮ ਐਕਸੀਲੈਂਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਏਰੋਸਪੇਸ ਇੰਜੀਨੀਅਰ ਸ਼੍ਰੀਧਾਰਾ ਪਨੀਕਰ ਸੋਮਨਾਥ ਜਾਂ ਐਸ ਸੋਮਨਾਥ ਨੇ ਚੰਦਰਯਾਨ-3 ਨੂੰ ਪੰਧ ਵਿਚ ਉਤਾਰਨ ਵਾਲੇ ਰਾਕੇਟ, ਲਾਂਚ ਵਹੀਕਲ ਮਾਰਕ-3 ਜਾਂ ਬਾਹੂਬਲੀ ਰਾਕੇਟ ਦੇ ਡਿਜ਼ਾਈਨ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਤੀਜੇ ਚੰਦਰ ਮਿਸ਼ਨ ਤੋਂ ਪਹਿਲਾਂ, ਸੋਮਨਾਥ ਇਸਰੋ ਦੁਆਰਾ ਕੀਤੇ ਗਏ ਕਈ ਮਿਸ਼ਨਾਂ ਦਾ ਹਿੱਸਾ ਸਨ। ਸੋਮਨਾਥ ਨੇ ਗ੍ਰੈਜੂਏਸ਼ਨ ਤੋਂ ਬਾਅਦ 1985 ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਪੋਲਰ ਸੈਟੇਲਾਈਟ ਲਾਂਚ ਵਹੀਕਲ ਪ੍ਰੋਜੈਕਟ ਦੇ ਪਹਿਲੇ ਪੜਾਵਾਂ ਦੌਰਾਨ ਵੀ ਉਹ ਸ਼ਾਮਲ ਸਨ। ਉਨ੍ਹਾਂ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਅਤੇ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ – ਇਸਰੋ ਲਈ ਰਾਕੇਟ ਤਕਨਾਲੋਜੀਆਂ ਦੇ ਵਿਕਾਸ ਲਈ ਪ੍ਰਾਇਮਰੀ ਕੇਂਦਰਾਂ ਦੇ ਡਾਇਰੈਕਟਰ ਵਜੋਂ ਸੇਵਾ ਕੀਤੀ। ਇਸ ਸਮੇਂ ਸੋਮਨਾਥ ਚੰਦਰਯਾਨ-3 ਤੋਂ ਇਲਾਵਾ ਸੂਰਜ ਅਤੇ ਗਗਨਯਾਨ (ਭਾਰਤ ਦਾ ਪਹਿਲਾ ਮਨੁੱਖ ਮਿਸ਼ਨ) ਵਰਗੇ ਹੋਰ ਮਹੱਤਵਪੂਰਨ ਮਿਸ਼ਨਾਂ ਜਿਵੇਂ ਆਦਿਿਤਆ-ਐਲ1 ਦੀ ਅਗਵਾਈ ਕਰ ਰਹੇ ਹਨ।
ਪੀ ਵੀਰਾਮੁਥੁਵੇਲ 2019 ਵਿੱਚ ਚੰਦਰਯਾਨ-3 ਪ੍ਰੋਜੈਕਟ ਵਿੱਚ ਸ਼ਾਮਲ ਹੋਏ। ਇਸਰੋ ਦੇ ਪੁਲਾੜ ਬੁਨਿਆਦੀ ਢਾਂਚਾ ਪ੍ਰੋਗਰਾਮ ਦਫ਼ਤਰ ਵਜੋਂ ਉਨ੍ਹਾਂ ਨੇ ਚੰਦਰਯਾਨ-2 ਅਤੇ ਮੰਗਲਯਾਨ ਮਿਸ਼ਨਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਦੇ ਗ੍ਰੈਜੂਏਟ ਹਨ। ਉਨ੍ਹਾਂ ਨੂੰ ਲੈਂਡਰਾਂ ਬਾਰੇ ਡੂੰਘੀ ਜਾਣਕਾਰੀ ਰੱਖਣ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਵਿਕਰਮ ਲੈਂਡਰ ਨੂੰ ਡਿਜ਼ਾਈਨ ਕਰਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਹੈ।
ਹੁਣ ਗੱਲ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਨਿਰਦੇਸ਼ਕ ਹੋਣ ਦੇ ਨਾਤੇ ਨਾਇਰ ਅਤੇ ਉਨ੍ਹਾਂ ਦੀ ਟੀਮ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਮਾਰਕ-3 ਨੂੰ ਲਾਂਚ ਕਰਨ ਵਜੋਂ ਜਾਣਿਆ ਜਾਂਦਾ ਹੈ। ਕਲਪਨਾ ਕੇ ਨੇ ਚੰਦਰਯਾਨ-3 ਮਿਸ਼ਨ ਦੀ ਡਿਪਟੀ ਪ੍ਰੋਜੈਕਟ ਡਾਇਰੈਕਟਰ ਵੱਕੋਂ ਕੰਮ ਕੀਤਾ ਹੈ। ਚੰਦਰਯਾਨ 3 ‘ਤੇ ਕੰਮ ਕਰਨ ਤੋਂ ਇਲਾਵਾ, ਕਲਪਨਾ ਕੋਲ ਚੰਦਰਯਾਨ-2 ਅਤੇ ਮੰਗਲਯਾਨ ਮਿਸ਼ਨਾਂ ‘ਤੇ ਵੀ ਕੰਮ ਕਰਨ ਦਾ ਸ਼ਾਨਦਾਰ ਤਜਰਬਾ ਹੈ। ਐਮ ਵਨੀਤਾ ਜੋ ਕਿ ਡਿਪਟੀ ਡਾਇਰੈਕਟਰ ਵੀ ਹਨ, ਚੰਦਰਯਾਨ-2 ਮਿਸ਼ਨ ਲਈ ਪ੍ਰੋਜੈਕਟ ਡਾਇਰੈਕਟਰ ਸਨ। ਉਨ੍ਹਾਂ ਨੂੰ ਪੁਲਾੜ ਯਾਨ ਅਤੇ ਲੈਂਡਰਾਂ ਦਾ ਸਪਸ਼ਟ ਗਿਆਨ ਹੈ। ਉਹ ਇੱਕਲੇ ਇਲੈਕਟ੍ਰੋਨਿਕਸ ਸਿਸਟਮ ਇੰਜੀਨੀਅਰ ਹਨ ਅਤੇ ਚੰਦਰ ਮਿਸ਼ਨ ਦੀ ਅਗਵਾਈ ਕਰਨ ਵਾਲੀ ਭਾਰਤ ਦੀ ਪਹਿਲੀ ਔਰਤ ਵੀ ਸੀ।
ਰਿਤੂ ਕਰਿਧਲ ਸ਼੍ਰੀਵਾਸਤਵ ਜੋ ਭਾਰਤ ਦੀ ‘ਰਾਕੇਟ ਵੂਮੈਨ’ ਵਜੋਂ ਮਸ਼ਹੂਰ ਹਨ। ਉਨ੍ਹਾਂ ਨੇ ਪੂਰੇ ਮਿਸ਼ਨ ਦੀ ਅਗਵਾਈ ਕੀਤੀ। ਉਹ ਇਸਰੋ ਦੇ ਇੱਕ ਸੀਨੀਅਰ ਵਿਗਿਆਨੀ ਹਨ ਅਤੇ ਭਾਰਤ ਦੇ ਮਾਰਸ ਆਰਬਿਟਰ ਮਿਸ਼ਨ ਮੰਗਲਯਾਨ ਦੇ ਡਿਪਟੀ ਸੰਚਾਲਨ ਨਿਰਦੇਸ਼ਕ ਵੀ ਸਨ। ਸ਼੍ਰੀਵਾਸਤਵ ਭਾਰਤ ਦੇ ਮਾਰਸ ਆਰਬਿਟਰ ਮਿਸ਼ਨ ਮੰਗਲਯਾਨ ਦੇ ਉਪ ਸੰਚਾਲਨ ਨਿਰਦੇਸ਼ਕ, 1997 ਵਿੱਚ ਇਸਰੋ ਵਿੱਚ ਸ਼ਾਮਲ ਹੋਏ ਸਨ। ਸ਼੍ਰੀਵਾਸਤਵ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਕਾਸ਼ਨਾਂ ਵਿੱਚ 20 ਤੋਂ ਵੱਧ ਪੇਪਰ ਪ੍ਰਕਾਸ਼ਿਤ ਕੀਤੇ ਹਨ । ਇਸ ਤੋਂ ਇਲਾਵਾ ਉਸਨੇ ਇਸਰੋ ਦੇ ਕਈ ਵੱਕਾਰੀ ਮਿਸ਼ਨਾਂ ਵਿੱਚ ਕੰਮ ਕੀਤਾ ਹੈ। ਜਿਸ ਵਿੱਚ ਮੰਗਲਯਾਨ ਆਰਬਿਟਰ ਮਿਸ਼ਨ (ਮੰਗਲਯਾਨ), ਚੰਦਰਯਾਨ-1 ਮਿਸ਼ਨ, ਚੰਦਰਯਾਨ-2 ਮਿਸ਼ਨ, ਜੀਸੈਟ-6ਏ ਮਿਸ਼ਨ, ਅਤੇ ਜੀਸੈਟ-7ਏ ਮਿਸ਼ਨ ਸ਼ਾਮਲ ਹਨ। ਇਹ ਉਹ ਵਿਅਕਤੀਆਂ ਹਨ ਜਿੰਨ੍ਹਾਂ ਨੇ ਅੱਜ ਭਾਰਤ ਨੂੰ ਇਤਿਹਾਸ ਲਿਖਣ ‘ਚ ਮਦਦ ਕੀਤੀ ਹੈ। ਅੱਜ ਪੂਰਾ ਦੇਸ਼ ਇੰਨ੍ਹਾਂ ‘ਤੇ ਮਾਣ ਕਰ ਰਿਹਾ ਹੈ ਅਤੇ ਵਧਾਈਆਂ ਦੇ ਰਿਹਾ ਹੈ।

Comment here