ਸਿਆਸਤਖਬਰਾਂਚਲੰਤ ਮਾਮਲੇ

‘ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਜੀ-20 ਨੇ ਖੁਸ਼ੀ ਕੀਤੀ ਦੁੱਗਣੀ’

ਨਵੀਂ ਦਿੱਲੀ-ਮਹੀਨੇ ਦੇ ਆਖਰੀ ਐਤਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮਨ ਕੀ ਬਾਤ ਪ੍ਰੋਗਰਾਮ ਵਿੱਚ ਸੰਬੋਧਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਜਿੱਥੇ ਚੰਦਰਯਾਨ-3 ਦੀ ਸਫ਼ਲਤਾ ਦਾ ਜ਼ਿਕਰ ਕੀਤਾ, ਉੱਥੇ ਹੀ ਜੀ-20 ਸਿਖਰ ਸੰਮੇਲਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਦਰਯਾਨ-3 ਨਾਲ ਸਬੰਧਤ ਕੁਵਿਜ਼ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨਾਲ ਦਿੱਲੀ ਵਿੱਖੇ ਪੀਐਮ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣਿਆ।
ਅਪਣੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਮੈਨੂੰ 2 ਵਿਸ਼ਿਆਂ ਉੱਤੇ ਬਹੁਤ ਪੱਤਰ ਮਿਲੇ ਹਨ, ਪਹਿਲਾਂ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਅਤੇ ਦੂਜਾ ਦਿੱਲੀ ਵਿੱਚ ਜੀ-20 ਦਾ ਸਫ਼ਲ ਪ੍ਰੋਗਰਾਮ ਨੂੰ ਲੈ ਕੇ, ਜਿਸ ਨੇ ਉਨ੍ਹਾਂ ਦੀ ਖੁਸ਼ੀ ਨੂੰ ਦੁੱਗਣਾ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਚੰਦਰਯਾਨ-3 ਦਾ ਲੈਂਡਰ ਵਿਕਰਮ ਚੰਨ ਉੱਤੇ ਉਤਰਨ ਵਾਲਾ ਸੀ, ਉਸ ਸਮੇਂ ਕਰੋੜਾਂ ਲੋਕ ਵੱਖ-ਵੱਖ ਮਾਧਿਆਮਾਂ ਰਾਹੀਂ ਇਸ ਘਟਨਾ ਦੇ ਹਰ ਪਲ ਦੇ ਗਵਾਹ ਬਣੇ। ਇਸਰੋ ਦੇ ਯੂਟਿਊਬ ਚੈਨਲ ਉੱਤੇ ਕਰੀਬ 80 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਦੇਖਿਆ, ਜੋ ਕਿ ਅਪਣੇ ਆਪ ਵਿੱਚ ਇੱਕ ਰਿਕਾਰਡ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਅਫਰੀਕੀ ਸੰਘ ਨੂੰ ਜੀ-20 ਬਲਾਕ ਦਾ ਪੂਰਾ ਮੈਂਬਰ ਬਣਾ ਕੇ ਆਪਣੀ ਅਗਵਾਈ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸੰਮੇਲਨ ਦੌਰਾਨ ਪ੍ਰਸਤਾਵਿਤ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਸੈਂਕੜੇ ਸਾਲਾਂ ਤੱਕ ਵਿਸ਼ਵ ਵਪਾਰ ਦਾ ਆਧਾਰ ਬਣੇਗਾ।
ਪੀਐਮ ਮੋਦੀ ਨੇ ਕਿਹਾ ਕਿ 27 ਸਤੰਬਰ ਨੂੰ ਵਿਸ਼ਵ ਸੈਰ-ਸਪਾਟਾ ਦਿਵਸ ਹੈ, ਕੁਝ ਲੋਕ ਸੈਰ-ਸਪਾਟੇ ਨੂੰ ਸਿਰਫ਼ ਸੈਰ-ਸਪਾਟੇ ਦੇ ਮਾਮਲੇ ਵਜੋਂ ਦੇਖਦੇ ਹਨ, ਪਰ ਸੈਰ-ਸਪਾਟੇ ਦਾ ਇੱਕ ਬਹੁਤ ਵੱਡਾ ਪਹਿਲੂ ਰੁਜ਼ਗਾਰ ਨਾਲ ਜੁੜਿਆ ਹੋਇਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਕਿਤੇ ਘੁੰਮਣ ਦੀ ਯੋਜਨਾ ਬਣਾਉਂਦੇ ਹੋ, ਭਾਰਤ ਦੀ ਵਿਭਿੰਨਤਾ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਇਸ ਲੜੀ ਵਿੱਚ, ਉਨ੍ਹਾਂ ਨੇ 21 ਸਾਲਾ ਕਾਸਮੀ ਦਾ ਵੀ ਜ਼ਿਕਰ ਕੀਤਾ, ਜੋ ਮੂਲ ਰੂਪ ਵਿੱਚ ਜਰਮਨੀ ਦੀ ਵਾਸੀ ਹੈ। ਪੀਐਮ ਮੋਦੀ ਨੇ ਕਿਹਾ ਕਿ 21 ਸਾਲਾ ਕੈਸਮੀ ਇਨ੍ਹੀਂ ਦਿਨੀਂ ਇੰਸਟਾਗ੍ਰਾਮ ‘ਤੇ ਬਹੁਤ ਮਸ਼ਹੂਰ ਹੈ। ਜਰਮਨੀ ਦੀ ਰਹਿਣ ਵਾਲੀ ਕੈਸਮੀ ਕਦੇ ਵੀ ਭਾਰਤ ਨਹੀਂ ਆਈ, ਪਰ ਉਹ ਭਾਰਤੀ ਸੰਗੀਤ ਦੀ ਪ੍ਰਸ਼ੰਸਕ ਹੈ, ਜਿਸ ਨੇ ਕਦੇ ਭਾਰਤ ਵੀ ਨਹੀਂ ਦੇਖਿਆ। ਭਾਰਤੀ ਸੰਗੀਤ ਵਿੱਚ ਉਸ ਦੀ ਦਿਲਚਸਪੀ ਬਹੁਤ ਪ੍ਰਭਾਵਸ਼ਾਲੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਨੈਨੀਤਾਲ ਜ਼ਿਲ੍ਹੇ ਵਿੱਚ ਕੁਝ ਨੌਜਵਾਨਾਂ ਨੇ ਬੱਚਿਆਂ ਲਈ ਇੱਕ ਵਿਲੱਖਣ ਘੋੜਾ ਲਾਇਬ੍ਰੇਰੀ ਸ਼ੁਰੂ ਕੀਤੀ ਹੈ। ਇਸ ਲਾਇਬ੍ਰੇਰੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬਹੁਤ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵੀ ਕਿਤਾਬਾਂ ਬੱਚਿਆਂ ਤੱਕ ਪਹੁੰਚ ਰਹੀਆਂ ਹਨ ਅਤੇ ਇੰਨਾ ਹੀ ਨਹੀਂ ਇਹ ਸੇਵਾ ਬਿਲਕੁਲ ਮੁਫ਼ਤ ਹੈ। ਹੁਣ ਤੱਕ ਨੈਨੀਤਾਲ ਦੇ 12 ਪਿੰਡ ਇਸ ਰਾਹੀਂ ਕਵਰ ਕੀਤੇ ਜਾ ਚੁੱਕੇ ਹਨ। ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਹੈਦਰਾਬਾਦ ਦੀ ਲਾਇਬ੍ਰੇਰੀ ਨਾਲ ਜੁੜੇ ਅਜਿਹੇ ਹੀ ਇੱਕ ਅਨੋਖੇ ਯਤਨ ਬਾਰੇ ਪਤਾ ਲੱਗਾ ਹੈ। ਇੱਥੇ ਸੱਤਵੀਂ ਜਮਾਤ ਵਿੱਚ ਪੜ੍ਹਦੀ ਧੀ ‘ਅਕਰਸ਼ਨ ਸਤੀਸ਼’ ਨੇ ਕਮਾਲ ਕਰ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਹਿਜ਼ 11 ਸਾਲ ਦੀ ਉਮਰ ਵਿੱਚ ਉਹ ਬੱਚਿਆਂ ਲਈ ਇੱਕ ਜਾਂ ਦੋ ਨਹੀਂ ਸਗੋਂ ਸੱਤ ਲਾਇਬ੍ਰੇਰੀਆਂ ਚਲਾ ਰਹੀ ਹੈ।

Comment here