ਸਿਆਸਤਖਬਰਾਂਦੁਨੀਆ

ਚੰਦਰਮਾ ਦੇ ਦੱਖਣੀ ਧਰੁਵ ‘ਤੇ ਆਕਸੀਜਨ, ਸਲਫਰ ਮੌਜੂਦ-ਖੋਜ

ਨਵੀਂ ਦਿੱਲੀ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੰਗਲਵਾਰ ਨੂੰ ਚੰਦਰਯਾਨ-3 ਮਿਸ਼ਨ ਨਾਲ ਜੁੜੀ ਨਵੀਂ ਜਾਣਕਾਰੀ ਦਿੱਤੀ ਹੈ। ਭਾਰਤ ਦੇ ਚੰਦਰਮਾ ਮਿਸ਼ਨ ਨੇ ਚੰਦਰਮਾ ‘ਤੇ ਆਕਸੀਜਨ ਅਤੇ ਗੰਧਕ ਦੀ ਖੋਜ ਕੀਤੀ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਚੰਦਰਮਾ ਦੀ ਸਤ੍ਹਾ ‘ਤੇ ਰੋਵਰ ‘ਪ੍ਰਗਿਆਨ’ ਦਾ ਮਿਸ਼ਨ ਚੱਲ ਰਿਹਾ ਹੈ। ਇਸਰੋ ਨੇ ਟਵੀਟ ਕੀਤਾ ਕਿ ਉੱਥੇ ਵਿਗਿਆਨਕ ਪ੍ਰਯੋਗ ਲਗਾਤਾਰ ਚੱਲ ਰਹੇ ਹਨ ਅਤੇ ਇਸ ਕੜੀ ਵਿੱਚ ‘ਰੋਵਰ’ ਪ੍ਰਗਿਆਨ ਨੇ ਇੱਕ ਵੱਡੀ ਖੋਜ ਕੀਤੀ ਹੈ।
ਇਸਰੋ ਨੇ ‘ਐਕਸ’ ‘ਤੇ ਪੋਸਟ ਕੀਤਾ, ‘ਰੋਵਰ ‘ਤੇ ਯੰਤਰ ਐੱਲ ਆਈ ਬੀ ਐੱਸ ਪਹਿਲੀ ਵਾਰ ਅੰਦਰ-ਅੰਦਰ ਮਾਪਾਂ ਰਾਹੀਂ, ਦੱਖਣੀ ਧਰੁਵ ਨੇੜੇ ਚੰਦਰਮਾ ਦੀ ਸਤ੍ਹਾ ‘ਤੇ ਸਲਫਰ (ਐਸ) ਦੀ ਮੌਜੂਦਗੀ ਦੀ ਸਪੱਸ਼ਟ ਤੌਰ ‘ਤੇ ਪੁਸ਼ਟੀ ਕਰਦਾ ਹੈ। ਜਿਵੇਂ ਕਿ ਉਮੀਦ ਸੀ, Al, Ca, Fe, Cr, Ti, Mn, Si ਅਤੇ O ਦਾ ਵੀ ਪਤਾ ਲਗਾਇਆ ਗਿਆ ਹੈ।ਏਜੰਸੀ ਨੇ ਅੱਗੇ ਲਿਖਿਆ ਕਿ ਹਾਈਡ੍ਰੋਜਨ (H) ਦੀ ਖੋਜ ਜਾਰੀ ਹੈ। ‘ਲੇਜ਼ਰ-ਇੰਡਿਊਸਡ ਬਰੇਕਡਾਊਨ ਸਪੈਕਟਰੋਸਕੋਪ’ ਚੰਦਰਮਾ ‘ਤੇ ਉਤਰਨ ਵਾਲੀ ਥਾਂ ਦੇ ਆਲੇ-ਦੁਆਲੇ ਮਿੱਟੀ ਅਤੇ ਚੱਟਾਨਾਂ ਦੀ ਮੂਲ ਰਚਨਾ ਦੀ ਜਾਂਚ ਕਰਨਾ ਹੈ। ਐੱਲ ਆਈ ਬੀ ਐੱਸ ਯੰਤਰ ਨੂੰ ਇਲੈਕਟ੍ਰੋ-ਆਪਟਿਕਸ ਸਿਸਟਮਜ਼ ਇਸਰੋ, ਬੈਂਗਲੁਰੂ ਦੀ ਪ੍ਰਯੋਗਸ਼ਾਲਾ ਵਿੱਚ ਵਿਕਸਤ ਕੀਤਾ ਗਿਆ ਹੈ।
23 ਅਗਸਤ ਨੂੰ ਪੁਲਾੜ ਖੇਤਰ ‘ਚ ਨਵਾਂ ਇਤਿਹਾਸ ਰਚਦਿਆਂ ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨਾਲ ਲੈਸ ਲੈਂਡਰ ਮਾਡਿਊਲ ਨੂੰ ਸਾਫਟ ਲੈਂਡਿੰਗ ਕਰਨ ‘ਚ ਸਫਲਤਾ ਹਾਸਲ ਕੀਤੀ। ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ 6.04 ਵਜੇ ਇਸ ਨੇ ਚੰਦਰਮਾ ਦੀ ਸਤ੍ਹਾ ਨੂੰ ਛੂਹਿਆ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ‘ਸਾਫਟ ਲੈਂਡਿੰਗ’ ਕਰਨ ਵਾਲਾ ਦੁਨੀਆ ਦਾ ਪਹਿਲਾ ਅਤੇ ਚੰਦਰਮਾ ਦੀ ਸਤ੍ਹਾ ‘ਤੇ ‘ਸਾਫਟ ਲੈਂਡਿੰਗ’ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ।

Comment here