ਭਾਜਪਾ ਦੀ ਬੀਬੀ ਸਰਬਜੀਤ ਬਣੀ ਮੇਅਰ
ਚੰਡੀਗੜ੍ਹ– ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਵਿਚ ਪਹਿਲੀ ਵਾਰ ਹਿੱਸਾ ਲੇੈ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ, ਪਰ ਫੇਰ ਵੀ ਮੇਅਰ ਦੀ ਕੁਰਸੀ ਹਾਸਲ ਨਹੀੰ ਹੋਈ। ਚੰਡੀਗੜ੍ਹ ਦੀ ਮੇਅਰ ਬੀਜੇਪੀ ਦੀ ਸਰਬਜੀਤ ਕੌਰ ਬਣੀ ਹੈ। ਸਰਬਜੀਤ ਕੌਰ ਨੇ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਨੂੰ ਹਰਾ ਕੇ 14 ਸੀਟਾਂ ਨਾਲ ਇਹ ਚੋਣ ਜਿੱਤੀ ਹੈ। ਉਨ੍ਹਾਂ ਨੂੰ ਕੁਲ 28 ਵੋਟਾਂ ਪਈਆਂ ਸਨ। ਇਸ ਦੇ ਨਾਲ ਹੀ ਭਾਜਪਾ ਉਮੀਦਵਾਰ ਨੇ 14 ਵੋਟਾਂ ਹਾਸਲ ਕਰਕੇ ਆਪਣਾ ਝੰਡਾ ਲਹਿਰਾਇਆ। ਜਦਕਿ ‘ਆਪ’ ਦੀ ਅੰਜੂ ਕਤਿਆਲ ਨੂੰ 13 ਵੋਟਾਂ ਨਾਲ ਸਬਰ ਕਰਨਾ ਪਿਆ। ਅੱਜ ਸਵੇਰੇ 11 ਵਜੇ ਹੀ ਸਾਰੇ ਕੌਂਸਲਰ ਵੋਟਾਂ ਪਾਉਣ ਲਈ ਨਗਰ ਨਿਗਮ ਪਹੁੰਚ ਗਏ ਸਨ। ਇਸ ਤੋਂ ਬਾਅਦ ਮੇਅਰ ਦੀ ਚੋਣ ਲਈ ਵੋਟਿੰਗ ਦਾ ਅਮਲ ਸ਼ੁਰੂ ਹੋ ਗਿਆ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ 35 ਵੋਟਾਂ ਪੈਣੀਆਂ ਸਨ ਪਰ ਸਿਰਫ਼ 28 ਵੋਟਾਂ ਹੀ ਪਈਆਂ। ਕਿਉਂਕਿ ਮੇਅਰ ਦੀ ਚੋਣ ਦੌਰਾਨ ਕਾਂਗਰਸ ਦੇ 7 ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ 1 ਕੌਂਸਲਰ ਸਦਨ ਤੋਂ ਗੈਰਹਾਜ਼ਰ ਰਿਹਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ 14 ਕੌਂਸਲਰਾਂ ਅਤੇ ਭਾਜਪਾ ਦੇ 13 ਕੌਂਸਲਰਾਂ ਤੋਂ ਇਲਾਵਾ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਆਪਣੀ ਵੋਟ ਪਾਈ। ਵੋਟਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਦੀ ਸਰਬਜੀਤ ਕੌਰ ਨੂੰ ਚੰਡੀਗੜ੍ਹ ਦੀ ਨਵੀਂ ਮੇਅਰ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਇੱਕ ਵੋਟ ਅਯੋਗ ਹੈ। ਇਸ ਕਾਰਨ ਮੇਅਰ ਦੇ ਅਹੁਦੇ ਦੀ ਜਿੱਤ ਦਾ ਦਾਅਵਾ ਫੇਲ੍ਹ ਹੋ ਗਿਆ।
Comment here