ਚੰਡੀਗੜ੍ਹ-ਪੰਜਾਬ ਦੀ ਵਿਜੀਲੈਂਸ ਟੀਮ ਨੇ ਸ਼ਿਮਲਾ ਵਿੱਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਵਿਜੀਲੈਂਸ ਟੀਮ ਨੇ ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਵੱਲੋਂ ਸ਼ਿਮਲਾ ‘ਚ ਬੀਤੇ ਵੀਰਵਾਰ ਤੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਵੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ਦੇ ਸੈਕਟਰ-3 ਸਥਿਤ ਵੀ ਮਨਪ੍ਰੀਤ ਦੀ ਕੋਠੀ ਨੰਬਰ-30 ਵਿੱਚ ਛਾਪਾਮਾਰੀ ਕੀਤੀ ਹੈ।
ਪੰਜਾਬ ਵਿਜੀਲੈਂਸ ਦੀ ਟੀਮ ਨੇ ਵੀਰਵਾਰ ਨੂੰ ਉਸ ਦੀ ਝੰਜੀੜੀ, ਖਲੀਨੀ ਸਥਿਤ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਸੀ ਪਰ ਉਹ ਉੱਥੇ ਨਹੀਂ ਮਿਲਿਆ। ਉਸ ਦੀ ਭਾਲ ਵਿੱਚ ਵਿਜੀਲੈਂਸ ਦੀਆਂ ਕਈ ਟੀਮਾਂ ਸ਼ਿਮਲਾ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਦੀ ਟੀਮ ਵੀ ਅੱਜ ਸਵੇਰੇ ਮਸ਼ੋਬਰਾ ਗਈ ਸੀ ਅਤੇ ਉਥੋਂ ਦੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ। ਇੰਨਾ ਹੀ ਨਹੀਂ ਸ਼ਿਮਲਾ ਦੇ ਕਈ ਹੋਟਲਾਂ ‘ਚ ਇਕ ਟੀਮ ਤਲਾਸ਼ੀ ਲੈ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ‘ਚ ਵਿਜੀਲੈਂਸ ਟੀਮ ਨੇ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ ਹੈ। ਕੱਲ੍ਹ ਸ਼ਾਮ ਟੀਮ ਸ਼ਿਮਲਾ ਪਹੁੰਚੀ ਅਤੇ ਖਲੀਨੀ ਦੇ ਝੰਜੇੜੀ ਵਿੱਚ ਛਾਪਾ ਮਾਰਿਆ, ਜਿੱਥੇ ਆਗੂ ਦਾ ਘਰ ਦੱਸਿਆ ਜਾਂਦਾ ਹੈ। ਪੰਜਾਬ ਵਿਜੀਲੈਂਸ ਦੀ ਟੀਮ ਦੇ ਸ਼ਿਮਲਾ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀਆਂ ਕਈ ਟੀਮਾਂ ਇਕੱਠੀਆਂ ਸ਼ਿਮਲਾ ਪਹੁੰਚੀਆਂ ਹਨ, ਜੋ ਹਰ ਥਾਂ ਤੋਂ ਮਨਪ੍ਰੀਤ ਬਾਦਲ ਦੀ ਭਾਲ ਕਰ ਰਹੀਆਂ ਹਨ।
ਚੰਡੀਗੜ੍ਹ ‘ਚ ਮਨਪ੍ਰੀਤ ਬਾਦਲ ਦੀ ਕੋਠੀ ‘ਤੇ ਵਿਜੀਲੈਂਸ ਦੀ ਰੇਡ

Comment here