“ਸਾਲ 2023 ਦੇ ਮਾਨਸਿਕ ਸਿਹਤ ਵੀਕ ਦਾ ਥੀਮ ਹੈ ‘ਮੇਰੀ ਕਹਾਣੀ’ ਯਾਨਿ ਮਨ ਦੀ ਤੰਦਰਸਤੀ ਲਈ ਤਜ਼ਰਬੇ ਅਤੇ ਸਮੱਸਿਆਵਾਂ ਨੂੰ ਇੱਕ-ਦੂਜੇ ਨਾਲ ਸਾਂਝਾ ਕਰਨਾ ਹੈ। ਸ਼ੇਅਰ ਕਰਨ ਨਾਲ ਵਿਅਕਤੀ ਇੱਕਲਾਪਨ ਮਹਿਸੂਸ ਨਹੀਂ ਕਰਦਾ।’’ ਵਿਸ਼ਵ ਭਰ ਵਿੱਚ ਭਾਵਨਾਤਮਕ, ਸਮਾਜਿਕ ਅਤੇ ਸਮੇਂ ਦੇ ਨਾਲ-ਨਾਲ ਬਦਲ ਰਹੇ ਹਾਲਾਤ ਮੁਤਾਬਿਕ ‘ਇੱਕਲਾਪਨ’ ਚੁਣੋਤੀ ਬਣਦਾ ਜਾ ਰਿਹਾ ਹੈ। ਇਕੱਲੇਪਨ ਨਾਲ ਜੁੜੀਆਂ ਖਤਰਨਾਕ ਬਿਮਾਰੀਆਂ ਦੇ ਵੱਧ ਰਹੇ ਅੰਕੜੇ ‘ਤੇ ਕੰਟ੍ਰੋਲ ਕਰਨਾ ਜਰੂਰੀ ਹੋ ਗਿਆ ਹੈ”। ਸਾਲ 2023 ਦੇ ਮੈਂਟਲ ਹੈਲਥ ਅਵੇਅਰਨੈਸ ਹਫਤੇ ਦਾ ਥੀਮ “ਸਮੱਸਿਆਵਾਂ ‘ਤੇ ਤਜ਼ਰਬੇ ਸਾਂਝੇ ਕਰਨ” ਬਾਰੇ ਗੱਲ ਕੀਤੀ ਜਾ ਰਹੀ ਹੈ। ਪਿੱਛਲੇ ਵੀਕ ਮਨ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਦੇਸ਼-ਵਿਦੇਸ਼ ਵਿੱਚ ਰਹਿ ਰਹੇ ਹਰ ਦੂਜੇ ਬੱਚੇ ਕਾਰਨ ਪਿੱਛੇ ਬਜ਼ੁਰਗਾਂ ਦਾ ਇੱਕਲੇ ਰਹਿਣ ਕਾਰਨ ਮਾਨਸਿਕ-ਆਰਥਿਕ ਪ੍ਰਸ਼ਾਨੀਆਂ ਵਿੱਚ ਵਾਧਾ, ਬ੍ਰੇਕ-ਅਪ, ਤਲਾਕ, ਸਮੇਂ ਤੋਂ ਪਹਿਲਾਂ ਜੀਵਨ-ਸਾਥੀ ਦਾ ਚਲੇ ਜਾਣਾ, ਜਾਂ ਬਦਲ ਰਹੇ ਘਰੇਲੂ ਹਲਾਤ ਵਿਸ਼ਵ ਭਰ ਵਿੱਚ ਖਤਰਨਾਕ ਬਿਮਾਰੀਆਂ ਪੈਦਾ ਕਰ ਰਹੇ ਹਨ। ਸ਼ੁਰੂਆਤ ਘੱਟ ਸਮੇਂ ਦੇ ਇੱਕਲੇਪਨ ਤੋਂ ਲੈ ਕੇ ਲੰਬੇ ਸਮੇਂ ਦੇ ਇਕੱਲੇਪਨ ਦੌਰਾਣ ਸਿਰਫ ਪ੍ਰੇਸ਼ਾਨੀਆਂ ਹੀ ਦੇਖੀਆਂ ਜਾ ਰਹੀਆਂ ਹਨ। ਭਾਵਨਾਤਮਕ ਇਕੱਲਾਪਨ, ਇਨਸਾਨ, ਪਸ਼ੂ-ਪੰਛੀ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਪੁਰਾਣੀ ਇੱਕਲਤਾ ਉਦੋਂ ਦੇਖਣ ਨੂੰ ਮਿਲਦੀ ਹੈ ਜਦੋਂ ਇਕੱਲੇਪਣ ਦੀਆਂ ਭਾਵਨਾਵਾਂ ਅਤੇ ਅਸੁਵਿਧਾਜਨਕ ਸਮਾਜਿਕ ਅਲੱਗ-ਥਲੱਗ ਲੰਬੇ ਸਮੇਂ ਲਈ ਜਾਰੀ ਰਹਿੰਦਾ ਹੈ। ਇਹ ਇਕੱਲੇ ਹੋਣ, ਦੂਜਿਆਂ ਤੋਂ ਵੱਖ ਹੋਣ ਜਾਂ ਵੰਡੇ ਜਾਣ ਦੀਆਂ ਲਗਾਤਾਰ ਅਤੇ ਨਿਰਲੇਪ ਭਾਵਨਾਵਾਂ, ਅਤੇ ਡੁੰਘੇ ਪੱਧਰ ‘ਤੇ ਜੁੜਨ ਦੀ ਅਸਮਰਥਤਾ ਦੁਆਰਾ ਸਾਹਮਣੇ ਆ ਰਿਹਾ ਹੈ। ਇਹ ਅਯੋਗਤਾ, ਗਰੀਬ ਸਵੈ-ਮਾਣ, ਅਤੇ ਨਫਰਤ ਦੀਆਂ ਡੂੰਘੀਆਂ ਜੜਾਂ ਵਾਲੀ ਭਾਵਨਾਵਾਂ ਦੇ ਨਾਲ ਵੀ ਹੋ ਸਕਦਾ ਹੈ। ਇਹ ਹਾਲਾਤ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਕੱਲੇਪਨ ਦੇ ਲੱਛਣ ਹਾਲਾਤ ਮੁਤਾਬਿਕ ਵੱਖ-ਵੱਖ ਵੀ ਹੋ ਸਕਦੇ ਹਨ। ਲੰਬੇ ਸਮੇਂ ਤੋਂ ਇਕੱਲੇਪਨ ਵਾਲੇ ਡਿਪਰੈਸ਼ਨ ਅਤੇ ਬਾਈਪੋਲਰ ਡਿਸਆਰਡਰ, ਉਦਾਸੀ, ਜਿਨਸੀ ਝੁਕਾਅ, ਔਟਿਜ਼ਮ, ਡਿਮੈਂਸ਼ੀਆ ਅਤੇ ਅਲਜ਼ਾਈਮਰ, ਨੀਂਦ ਵਿਕਾਰ, ਟਾਈਪ-2 ਸ਼ੂਗਰ, ਦਿਲ ਦਾ ਦੌਰਾ, ਹਾਈਪ੍ਰਟੈਂਸ਼ਨ, ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸ਼ਿਕਾਰ ਹੋ ਰਹੇ ਹਨ। ਇਕੱਲੇਪਨ ਦਾ ਸ਼ਿਕਾਰ ਵਿਅਕਤੀ ਹਮੇਸ਼ਾ ਮਹਿਸੂਸ ਕਰਦਾ ਹੈ ਕਿ ਉਸਦਾ ਕੋਈ ਦੋਸਤ-ਮਿੱਤਰ, ਪਰਿਵਾਰ ਦਾ ਮੈਂਬਰ ਆਪਣਾ ਨਹੀਂ ਰਿਹਾ ਅਤੇ ਨੇਗੇਟਿਵ ਹੀ ਸੋਚਦਾ ਹੈ।
ਪਰਸਨਲ ਕਹਾਣੀ ‘ਤੇ ਸਮੱਸਿਆਵਾਂ ਇੱਕ-ਦੂਜੇ ਨਾਲ ਸਾਂਝਾ ਕਰੋ:-ਹੋ ਸਕਦਾ ਹੈ, ਕਦੇ ਵਿਅਕਤੀ ਪਰਿਵਾਰਕ ਮੈਂਬਰ ਅਤੇ ਦੋਸਤਾਂ ਨਾਲ ਡੂੰਘਾ ਰਿਸ਼ਤਾ ਰੱਖਣ ਵਿੱਚ ਅਸਮਰਥ ਹੋਣ ਕਰਕੇ ਇਕੱਲਾਪਨ ਮਹਿਸੂਸ ਕਰੇ। ਦਰਜਨਾਂ ਲੋਕਾਂ ਨਾਲ ਘਿਰੀ ਹੋਈ ਪਾਰਟੀ ਵਿੱਚ ਅਲੱਗ-ਥਲੱਗ ਇੱਕਲੇ, ਅਤੇ ਕਈ ਪੈਦਲ ਚਲਦੇ, ਬੱਸ ਜਾਂ ਟ੍ਰੇਨ ਵਿੱਚ ਸਫਰ ਕਰਦੇ ਹੋਏ ਇਕੱੱਲਾਪਨ, ਸਵੈ-ਸ਼ੱਕ ਅਤੇ ਨਕਾਰਾਤਮਕ ਭਾਵਨਾਵਾਂ ਵੀ ਕਾਰਨ ਬਣ ਸਕਦੀਆਂ ਹਨ। ਲੰਬੇ ਸਮੇਂ ਦੀ ਯਾਨਿ ਪੁਰਾਣੀ ਇਕੱਲਤਾ ਸਰੀਰ ਅੰਦਰ ਕੋਰਟੀਸੋਲ ਹਾਰਮੋਨ ਦਾ ਲੈਵਲ ਵੱਧ ਜਾਣ ਨਾਲ ਸਰੀਰਕ ਤਣਾਅ ਦਾ ਵੱਧਣਾ, ਸੋਜਸ਼, ਸਰੀਰ ਦੇ ਵਜ਼ਨ ਵਿੱਚ ਵਾਧਾ, ਇਨਸੂਲਿਨ ਪ੍ਰਤੀਰੋਧ, ਧਿਆਣ ਕੇਂਦਰਿਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ‘ਤੇ ਹੋਰ ਬਹੁਤ ਕੁੱਝ ਹੋ ਸਕਦਾ ਹੈ। ਗੰਭੀਰ ਹਾਲਾਤ ਤੋਂ ਬਚਣ ਲਈ ਇਕੱਲੇਪਨ ਦੇ ਸ਼ਿਕਾਰ ਲੋਕਾਂ ਦੀ ਜਾਂਚ ਕਰਨੀ ਬੜੀ ਜਰੂਰੀ ਹੋ ਜਾਂਦੀ ਹੈ। ਆਮ ਇਕੱਲੇਪਨ ਦੀ ਹਾਲਤ ਵਿੱਚ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਇੱਕਲੇ ਕਿਉਂ ਮਹਿਸੂਸ ਕਰਦੇ ਹੋ? ਹਾਲਾਤ ਨੁੰ ਸਮਝ ਕੇ ਸਲਾਹਕਾਰ ਦੀ ਮਦਦ ਵੀ ਲੈ ਸਕਦੇ ਹੋ।
ਦੂਜਿਆਂ ਨਾਲ ਆਪਣੀ ਤੁਲਨਾ ਕਰਨ ਤੋਂ ਬਚਣਾ ਚਾਹੀਦਾ ਹੈ। ਦੁਜਿਆਂ ਨੂੰ ਦੇਖਣਾ ਅਤੇ ਆਪਣੇ ਆਪ ਨੂੰ ਛੱਡੇ ਹੋਏ ਮਹਿਸੂਸ ਕਰਨਾ ਆਸਾਨ ਹੈ, ਪਰ ਦਿੱਖ ਧੋਖਾ ਦੇਣ ਵਾਲੀ ਹੋ ਸਕਦੀ ਹੈ। ਸੋਸ਼ਲ ਪਲੇਟਫਾਰਮ ‘ਤੇ ਇੱਕ-ਦੂਜੇ ਦੀ ਫਰੈਂਡ ਰਿਕੁਐਸਟ ਸਵੀਕਾਰ ਕਰਕੇ ਦੋਸਤ ਲੱਬਣਾ ਮਨ ਦਾ ਬਹਿਮ ਵੀ ਹੋ ਸਕਦਾ ਹੈ। ਹਰ ਆਦਮੀ ਕੇਵਲ ਆਪਣੇ ਫਾਲੋਅਰਜ਼ ਵੱਧਾਉਣ ਵਿੱਚ ਲੱਗਾ ਹੋਇਆ ਹੈ। ਇਕੱਲੇਪਨ ਦੀ ਆਮ ਹਾਲਤ ਵਿੱਚ ਸਮੇਂ ਦਾ ਫਾਇਦਾ ਲੈਣ ਦਾ ਤਰੀਕਾ ਲੱਭੋ। ਇਸ ਹਾਲਤ ਵਿੱਚ ਆਪਣੇ ਸ਼ੋਕ ਨੂੰ ਅੱਗੇ ਵਧਾਓ। ਨਵਾਂ ਹੁਨਰ ਸਿੱਖੋ। ਆਪਣੇ ਸ਼ੋਕ ਮੁਤਾਬਿਕ ਕਲੱਬ, ਸੰਸਥਾਵਾਂ ਨਾਲ ਜੁੜੋ। ਇੱਕ-ਦੂਜੇ ਨਾਲ ਦਿਲਚਸਪੀਆਂ ਸਾਂਝਾ ਕਰੋ। ਦੋਸਤਾਂ ਦੀ ਸਲਾਹ ਵੀ ਲੈ ਸਕਦੇ ਹੋ। ਘੱਟ ਸਮੇਂ ਦੇ ਇੱਕਲੇਪਨ ਨੂੰ ਦੂਰ ਕਰਨ ਲਈ ਹੋਸਲਾ ਰੱਖੋ ਅਤੇ ਵਿਅਸਤ ਰਹੋ। ਪੜੋਸੀ, ਰਿਸ਼ਤੇਦਾਰ ਅਤੇ ਦੋਸਤਾਂ ਨਾਲ ਮਿਲ ਕੇ ਜਾਂ ਫੋਨ ‘ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਮਾਨਸਿਕ ‘ਤੋਰ ‘ਤੇ ਪਰਿਵਾਰ ਅਤੇ ਦੋਸਤਾਂ ਨਾਲ ਜੁੜ ਕੇ ਮਹਿਸੂਸ ਕਰੋ ਕਿ ਮੈਂ ਇਕੱਲਾ ਨਹੀਂ ਹਾਂ। ਆਪਣਾ ਪਸੰਦੀਦਾ ਐਨੀਮਲ ਡਾੱਗ, ਕੈਟ ਅਤੇ ਬੱਨੀ ਨੂੰ ਘਰ ਵਿੱਚ ਪਾਲ ਕੇ ਆਪਣੇ ਸਟ੍ਰੈਸ ਨੂੰ ਘਟਾਓ।
ਚੰਗੇ ਤਜ਼ਰਬੇ ਸ਼ੇਅਰ ਕਰਕੇ ਮਨ ਨੂੰ ਰੱਖੋ ਫਿੱਟ

Comment here