ਚੰਡੀਗੜ-ਹਰਿਆਣਾ ਨਾਲ ਸੰਬੰਧਤ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਕਿਸਾਨ ਯਾਤਰਾ ਕੱਢ ਕੇ ਲਗਾਤਾਰ ਸ਼ਕਤੀ ਪਰਦਰਸ਼ਨ ਕਰ ਰਹੇ ਹਨ। ਸੈਂਕੜਿਆਂ ਦੀ ਗਿਣਤੀ ‘ਚ ਵਾਹਨਾਂ ਦੇ ਕਾਫਿਲੇ ਨਾਲ ਸਿੰਘੂ ਬਾਰਡਰ ਲਈ ਰਵਾਨਾ ਹੋਣ ਤੋਂ ਪਹਿਲਾਂ ਗੁਰਨਾਮ ਚੜੂਨੀ ਨੇ ਸਰ ਛੋਟੂਰਾਮ ਦੀ ਧਰਤੀ ਤੋਂ ਕਿਸਾਨਾਂ ਨੂੰ ਉਨ੍ਹਾਂ ਵਾਂਗ ਰਾਜਨੀਤੀ ‘ਚ ਆਉਣ ਦੀ ਅਪੀਲ ਕਰ ਕੇ ਇਕ ਵਾਰ ਫਿਰ ਤੋਂ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ। ਗੁਰਨਾਮ ਸਿੰਘ ਚੜੂਨੀ ਭਲਕੇ 03 ਅਗਸਤ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ‘ਤੇ ਸਿਜਦਾ 11.00 ਵਜੇ ਗੜ੍ਹਸ਼ੰਕਰ ਪਹੁੰਚ ਰਹੇ ਹਨ। ਇੱਥੇ ਸੰਬੋਧਨ ਕਰਨ ਤੋਂ ਬਾਅਦ ਡੇਢ ਵਜੇ ਡਾ. ਭੀਮ ਰਾਓ ਅੰਬੇਦਕਰ ਚੌਕ ਨਵਾਂਸ਼ਹਿਰ ਵਿਖੇ ਬਾਬਾ ਸਾਹਿਬ ਦੇ ਬੁੱਤ ‘ਤੇ ਫੁੱਲਮਾਲਾ ਭੇਟ ਕਰਨਗੇ । ਫਿਰ 2.00 ਵਜੇ ਖਟਕੜ ਕਲਾਂ ਵਿਖੇ ਸ਼ਹੀਦ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ | ਇਸ ਤੋਂ ਬਾਅਦ ਟਰੱਕ ਯੂਨੀਅਨ ਬੰਗਾ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। 3.30 ਵਜੇ ਪਿੰਡ ਉੜਾਪੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹੁੰਚ ਕੇ ਇਲਾਕੇ ਦੇ ਕਿਸਾਨਾਂ,ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਸੰਬੋਧਨ ਕਰਨਗੇ । ਚੜੂਨੀ ਦੇ ਪੰਜਾਬ ਚ ਦੌਰੇ ਸੂਬੇ ਦੀ ਸਿਆਸਤ ਨੂੰ ਨਵਾਂ ਰੰਗ ਦੇ ਸਕਦੇ ਹਨ।
ਚੜੂਨੀ ਦੇ ਪੰਜਾਬ ਦੌਰੇ ਸਿਆਸਤ ਚ ਵੱਖਰੇ ਰੰਗ ਦਾ ਸੰਕੇਤ ਦੇ ਰਹੇ ਨੇ

Comment here