ਨਵੀਂ ਦਿੱਲੀ-ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫ਼ਲਾ ਯਮੁਨਾਨਗਰ ਕਰਨਾਲ, ਪਾਣੀਪਤ ਅਤੇ ਸੋਨੀਪਤ ਤੋਂ ਹੁੰਦਾ ਹੋਇਆ ਦਿੱਲੀ ਪਹੁੰਚਿਆ। ਚੜੂਨੀ ਨੇ ਕਿਹਾ ਕਿ ਸੰਯੁਕਤ ਮੋਰਚਾ ਚਾਹੇ ਤਾਂ ਉਸ ਨੂ ਪੱਕਾ ਬਾਹਰ ਕਰ ਸਕਦਾ ਹੈ, ਰਾਜਨੀਤੀ ਸਬੰਧੀ ਦਿੱਤੀ ਗਿਆ ਬਿਆਨ ਬਦਲਣ ਵਾਲਾ ਨਹੀਂ ਹੈ।ਉਹਨਾਂ ਕਿਹਾ ਕਿ ਦੇਸ਼ ਵਿੱਚੋਂ ਗੰਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਕਿਸਾਨਾਂ ਨੂੰ ਹੀ ਅੱਗੇ ਆਉਣਾ ਪਵੇਗਾ। ਉਹ ਮਿਸ਼ਨ ਪੰਜਾਬ ਤੇ ਕੰਮ ਕਰਦੇ ਰਹਿਣਗੇ ਤੇ ਕਿਸਾਨ ਅੰਦੋਲਨ ਲਈ ਵੀ ਕੰਮ ਜਾਰੀ ਰੱਖਣਗੇ। ਚੜੂਨੀ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਦਾ ਯੂਪੀ ਚ ਜ਼ਿਆਦਾ ਅਸਰ ਨਹੀਂ। ਪੰਜਾਬ ਦੇ ਲੋਕ ਤਿੰਨਾਂ ਪਾਰਟੀਆਂ ਤੋਂ ਤੰਗ ਹਨ ਤੇ ਨਵੀਂ ਪਾਰਟੀ ਬਣ ਸਕਦੀ ਹੈ। ਉਹਨਾਂ ਕਿਹਾ ਕਿ ਮਿਸ਼ਨ ਪੰਜਾਬ ਤੋਂ ਬਾਅਦ ਉਹ ਮਿਸ਼ਨ ਭਾਰਤ ਸ਼ੁਰੂ ਕਰਨਗੇ। ਚੰਡੀਗੜ੍ਹ ਚ ਧਾਰਾ 144 ਲਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਤਰੀਕੇ ਨਾਲ ਚੌਕਾਂ ਤੇ ਖੜ੍ਹਾ ਹੋਣ ਤੋਂ ਪ੍ਰਸ਼ਾਸਨ ਨਹੀਂ ਰੋਕ ਸਕਦਾ, ਜੇਕਰ ਰੋਕਿਆ ਤਾਂ ਅਸੀਂ ਵਿਰੋਧ ਕਰਾਂਗੇ।
Comment here