ਵਾਸ਼ਿੰਗਟਨ-ਭਾਰਤੀ-ਅਮਰੀਕੀ ਰਵੀ ਚੌਧਰੀ ਨੂੰ ਲੈ ਕੇ ਖੁਸ਼ਖਬਰੀ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਸੈਨੇਟ ਨੇ ਹਵਾਈ ਫ਼ੌਜ ਦੇ ਸਹਾਇਕ ਰੱਖਿਆ ਮੰਤਰੀ ਦੇ ਅਹੁਦੇ ਲਈ ਭਾਰਤੀ-ਅਮਰੀਕੀ ਰਵੀ ਚੌਧਰੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਹੁਦਾ ਅਮਰੀਕੀ ਰੱਖਿਆ ਮੰਤਰਾਲਾ ਦੇ ਮੁੱਖ ਦਫ਼ਤਰ ਪੈਂਟਾਗਨ ਵਿੱਚ ਉੱਚ ਅਹੁਦਿਆਂ ਵਿੱਚੋਂ ਇੱਕ ਹੈ। ਸੈਨੇਟ ਨੇ ਬੁੱਧਵਾਰ ਨੂੰ 29 ਦੇ ਮੁਕਾਬਲੇ 65 ਵੋਟਾਂ ਨਾਲ ਸਾਬਕਾ ਹਵਾਈ ਫ਼ੌਜ ਦੇ ਅਧਿਕਾਰੀ ਚੌਧਰੀ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਇਨ੍ਹਾਂ 65 ਵੋਟਾਂ ਵਿੱਚ ਵਿਰੋਧੀ ਰਿਪਬਲਿਕਨ ਪਾਰਟੀ ਦੀਆਂ 12 ਤੋਂ ਵੱਧ ਵੋਟਾਂ ਸ਼ਾਮਲ ਹਨ। ਚੌਧਰੀ ਨੇ ਇਸ ਤੋਂ ਪਹਿਲਾਂ ਯੂ.ਐੱਸ. ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵਿੱਚ ਇੱਕ ਸੀਨੀਅਰ ਕਾਰਜਕਾਰੀ ਵਜੋਂ ਸੇਵਾ ਦੇ ਚੁੱਕੇ ਹਨ, ਜਿੱਥੇ ਉਹ ਫੈਡਰਲ ਏਵੀਏਸ਼ਨ ਅਥਾਰਟੀ (ਐੱਫ.ਏ.ਏ.) ਵਿੱਚ ਆਫਿਸ ਆਫ ਕਮਰਸ਼ੀਅਲ ਸਪੇਸ ਦੇ ਐਡਵਾਂਸਡ ਪ੍ਰੋਗਰਾਮ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਸਨ। ਉਹ ਐੱਫ.ਏ.ਏ. ਦੇ ਵਪਾਰਕ ਪੁਲਾੜ ਆਵਾਜਾਈ ਮਿਸ਼ਨ ਦੇ ਉੱਨਤ ਵਿਕਾਸ ਅਤੇ ਖੋਜ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੇ ਸਨ। ਅਮਰੀਕੀ ਹਵਾਈ ਫ਼ੌਜ ਵਿੱਚ 1993 ਤੋਂ 2015 ਤੱਕ ਆਪਣੀ ਸੇਵਾ ਦੌਰਾਨ ਚੌਧਰੀ ਨੇ ਕਈ ਤਰ੍ਹਾਂ ਦੇ ਅਭਿਆਨਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ ਫੈਡਰਲ ਕਾਰਜਕਾਰੀ ਸੰਸਥਾ ਤੋਂ ਗ੍ਰੈਜੂਏਟ ਕੀਤੀ ਹੈ।
ਸੀ-17 ਦੇ ਪਾਇਲਟ ਵਜੋਂ, ਉਨ੍ਹਾਂ ਨੇ ਅਫਗਾਨਿਸਤਾਨ ਅਤੇ ਇਰਾਕ ਵਿੱਚ ਕਈ ਲੜਾਈ ਅਭਿਆਨਾਂ ਸਮੇਤ ਗਲੋਬਲ ਅਭਿਆਨਾਂ ਨੂੰ ਅੰਜਾਮ ਦਿੱਤਾ। ਨਾਲ ਹੀ ਉਹ ਇਰਾਕ ਵਿੱਚ ਮਲਟੀ-ਨੈਸ਼ਨਲ ਕੋਰ ਵਿੱਚ ਪਰਸੋਨਲ ‘ਰਿਕਵਰੀ ਸੈਂਟਰ’ ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਰਹੇ। ਚੌਧਰੀ ਨੇ ਕਾਰਜਕਾਰੀ ਲੀਡਰਸ਼ਿਪ ਅਤੇ ਇਨੋਵੇਸ਼ਨ ਵਿੱਚ ਵਿਸ਼ੇਸ਼ ਤੌਰ ‘ਤੇ ਜੌਰਜਟਾਊਨ ਯੂਨੀਵਰਸਿਟੀਡੀ ਐੱਲਐੱਸ ਤੋਂ ਡਾਕਟਰੇਟ ਕੀਤੀ ਹੈ।
ਰਵੀ ਚੌਧਰੀ ਬਣੇ ਅਮਰੀਕੀ ਹਵਾਈ ਫ਼ੌਜ ਦੇ ਸਹਾਇਕ ਰੱਖਿਆ ਮੰਤਰੀ

Comment here