ਲੰਡਨ- ਯੂਕੇ ਦੇ ਕੌਰਨਵਾਲ ਕਾਊਂਟੀ ਤੋਂ ਚੋਰੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਅਜਿਹੀ ਹਰਕਤ ਕੀਤੀ ਜੋ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਜਾਣਕਾਰੀ ਅਨੁਸਾਰ, ਇੱਕ ਘਰ ਵਿੱਚ ਚੋਰੀ ਕਰਨ ਦੇ ਬਾਅਦ, ਚੋਰਾਂ ਨੇ ਇੱਕ 80 ਸਾਲਾ ਔਰਤ ਲਈ ਇੱਕ ਖਾਸ ਨੋਟ ਛੱਡਿਆ, ਜਿਸਨੂੰ ਪੜ੍ਹ ਕੇ ਉਹ ਹੈਰਾਨ ਰਹਿ ਗਈ। ਨੋਟ ਵਿੱਚ ਲਿਖਿਆ ਗਿਆ ਸੀ ਕਿ ਤੁਸੀਂ ਹਮੇਸ਼ਾ ਖੁਸ਼ ਅਤੇ ਸੁਰੱਖਿਅਤ ਰਹੋ। ਨੋਟ ਦੇ ਨਾਲ ਹੀ ਚੋਰਾਂ ਨੇ ਘਰ ਵਿੱਚ ਪੈਸੇ ਵੀ ਰੱਖੇ ਹੋਏ ਸਨ। ਦਿ ਸਨ ਦੀ ਇੱਕ ਰਿਪੋਰਟ ਦੇ ਅਨੁਸਾਰ, ਬਜ਼ੁਰਗ ਔਰਤ ਟੀਵੀ ਦੇਖ ਰਹੀ ਸੀ ਜਦੋਂ ਚੋਰ ਘਰ ਵਿੱਚ ਦਾਖਲ ਹੋਏ। ਚੋਰੀ ਦੇ ਬਾਅਦ ਚੋਰਾਂ ਦੁਆਰਾ ਛੱਡੇ ਗਏ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਤੁਸੀਂ ਜੋ ਵੀ ਹੋ, ਅਸੀਂ ਇਸ ਗਮਲੇ ਨੂੰ ਸਿਰਫ ਇਸ ਲਈ ਚੋਰੀ ਕਰ ਰਹੇ ਹਾਂ ਕਿਉਂਕਿ ਸਾਨੂੰ ਇਸਦੀ ਬਹੁਤ ਜ਼ਰੂਰਤ ਹੈ। ਨੋਟ ਵਿੱਚ ਅੱਗੇ ਲਿਖਿਆ ਗਿਆ ਸੀ ਕਿ ਸਾਨੂੰ ਤੁਹਾਡਾ ਗਮਲਾ ਇੰਨਾ ਪਸੰਦ ਆਇਆ ਕਿ ਅਸੀਂ ਰਹਿ ਨਹੀੰ ਸਕੇ ਅਸੀਂ । ਇੱਥੇ ਗਮਲੇ ਦੀ ਕੀਮਤ ਦੇ ਰੂਪ ਵਿੱਚ 15 ਯੂਰੋ ਯਾਨੀ 1 ਹਜ਼ਾਰ 289 ਰੁਪਏ ਰੱਖ ਰਹੇ ਹਾਂ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗਮਲਾ ਲਗਭਗ ਏਨੇ ਕੁ ਦਾ ਹੋਵੇਗਾ। ਸਾਨੂੰ ਤੁਹਾਡੇ ਲਈ ਹੋਈ ਮੁਸੀਬਤ ਲਈ ਅਫਸੋਸ ਹੈ। ਔਰਤ ਨੇ ਦੱਸਿਆ ਕਿ ਰਾਤ ਕਰੀਬ 9.15 ਵਜੇ ਫਲਾਵਰਪਾਟ ਉਸਦੇ ਘਰ ਤੋਂ ਚੋਰੀ ਹੋ ਗਿਆ ਸੀ। ਇਹ ਉਸਦੇ ਲਿਵਿੰਗ ਰੂਮ ਵਿੱਚ ਰੱਖਿਆ ਗਿਆ ਸੀ, ਉਹ ਗਮਲੇ ਨੂੰ ਬੜਾ ਪਿਆਰ ਕਰਦੀ ਸੀ, ਚੋਰਾਂ ਨੇ ਗਮਲਾ ਚੋਰੀ ਕਰਕੇ ਠੀਕ ਨਹੀਂ ਕੀਤਾ। ਉਹ ਇਸ ਨੂੰ ਕਿਸੇ ਵੀ ਕੀਮਤ ਤੇ ਵੇਚਣ ਵਾਲੀ ਨਹੀਂ ਸੀ। ਬਜ਼ੁਰਗ ਔਰਤ ਹੋਲੀ ਨੇ ਦੱਸਿਆ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਚੋਰ ਚੋਰੀ ਕਰਨ ਦੇ ਬਾਅਦ ਵੀ ਪੈਸੇ ਰੱਖੇਗਾ। ਮੈਂ ਪਹਿਲਾਂ ਕਦੇ ਕਿਸੇ ਨਾਲ ਅਜਿਹਾ ਹੁੰਦਾ ਨਹੀਂ ਵੇਖਿਆ। ਚੋਰਾਂ ਨੇ ਇਹ ਨੋਟ ਮੇਰੇ ਘਰ ਦੇ ਦਰਵਾਜ਼ੇ ਦੇ ਹੇਠਾਂ ਰੱਖ ਦਿੱਤਾ ਸੀ।
Comment here