ਅਪਰਾਧਖਬਰਾਂ

ਚੋਰੀ ਦੇ ਦੋਸ਼ ਚ ਦੋ ਨੌਜਵਾਨਾਂ ਦੀ ਕੁੱਟਮਾਰ, ਪਿੱਠ ਤੇ ਚੋਰ ਲਿਖਿਆ

ਜਲੰਧਰ- ਆਮ ਕਰਕੇ ਤਾਂ ਅਜਿਹਾ ‘ਦੀਵਾਰ’ ਬਾਰੇ ਚਰਚਾ ਕਰਦਿਆਂ ਯਾਦ ਆਉਂਦਾ ਹੈ ਕਿ ਬਚਪਨ ’ਚ ਚੋਰੀ ਕਰਨ ’ਤੇ ਹੀਰੋ ਦੇ ਹੱਥ ’ਤੇ ‘ਮੇਰਾ ਬਾਪ ਚੋਰ ਹੈ’ ਲਿਖ ਦਿੱਤਾ ਜਾਂਦਾ ਹੈ। ਪਰ ਅਜਿਹਾ ਵਾਕਿਆ ਅੱਜ ਜਲੰਧਰ ’ਚ ਵਾਪਰਿਆ। ਸੁੰਦਰ ਨਗਰ ’ਚ ਦੋ ਨੌਜਵਾਨਾਂ ’ਦੀ ਚੋਰੀ ਦੇ ਦੋਸ਼ ਚ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਬਾਅਦ ’ਚ ਉਨ੍ਹਾਂ ਦੀ ਪਿੱਠ ’ਤੇ ‘ਚੋਰ’ ਲਿਖ ਦਿੱਤਾ ਗਿਆ।ਸਥਾਨਕ ਲੋਕਾਂ ਅਨੁਸਾਰ, ਇਕ ਟੈਂਪੂ ਚਾਲਕ ਇਲਾਕੇ ’ਚ ਰਾਜਮਾਂਹ ਅਤੇ ਚੌਲਾਂ ਦੀ ਸਪਲਾਈ ਦੇਣ ਆਇਆ ਸੀ। ਜਦੋਂ ਉਹ ਇਕ ਕਰਿਆਨੇ ਦੀ ਦੁਕਾਨ ’ਚ ਚੌਲਾਂ ਦੇ ਬੋਰੇ ਦੀ ਸਪਲਾਈ ਦੇਣ ਅੰਦਰ ਗਿਆ ਤਾਂ ਪਿੱਛੋਂ ਆਏ ਦੋ ਬਾਈਕ ਸਵਾਰਾਂ ਨੇ ਮੌਕਾ ਵੇਖ ਕੇ ਉਸ ਦੇ ਟੈਂਪੂ ’ਚੋਂ ਪਿੱਛੇ ਰੱਖੀ ਚੌਲਾਂ ਦੀ ਬੋਰੀ ਚੁੱਕ ਲਈ ਅਤੇ ਮੌਕੇ ’ਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ।=ਟੈਂਪੂ ਚਾਲਕ ਜਦੋਂ ਦੁਕਾਨ ’ਚੋਂ ਬਾਹਰ ਆਇਆ ਤਾਂ ਉਸ ਨੇ ਦੋਵੇਂ ਨੌਜਵਾਨਾਂ ਨੂੰ ਚੋਨਾਂ ਦੀ ਬੋਰੀ ਦੇ ਨਾਲ ਭੱਜਦੇ ਵੇਖਿਆ। ਇਹ ਵੇਖ ਕੇ ਉਸ ਨੇ ਰੌਲਾ ਪਾ ਦਿੱਤਾ। ਵੇਖਦੇ ਹੀ ਵੇਖਦੇ ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੋਵੇਂ ਨੌਜਵਾਨਾਂ ਨੂੰ ਭੱਜ ਕੇ ਫੜ੍ਹ ਲਿਆ ਅਤੇ ਫਿਰ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਕੁਝ ਨੌਜਵਾਨਾਂ ਨੇ ਕਾਲਖ਼ ਲੈ ਕੇ ਮੁਲਜ਼ਮਾਂ ਦਾ ਮੂੰਹ ਕਾਲਾ ਕਰ ਦਿੱਤਾ। ਕੁੱਟਮਾਰ ਕਰਨ ਅਤੇ ਮੁਲਜ਼ਮਾਂ ਦਾ ਮੂੰਹ ਕਾਲਾ ਕਰਨ ਤੋਂ ਬਾਅਦ ਭੜਕੀ ਭੀੜ ਨੇ ਉਨ੍ਹਾਂ ਦੇ ਵਾਲ ਕੱਟ ਦਿੱਤੇ ਅਤੇ ਫਿਰ ਸਪਰੇਅ ਪੰਚ ਮੰਗਵਾ ਕੇ ਉਨ੍ਹਾਂ ਦੀ ਪਿੱਠ ’ਤੇ  ‘ਚੋਰ’ ਲਿਖ ਦਿੱਤਾ। ਮੌਕੇ ’ਤੇ ਭਾਰੀ ਭੀੜ ਮੌਜ਼ੂਦ ਰਹੀ ਪਰ ਕਿਸੇ ਨੇ ਵੀ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਅਦ ’ਚ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਨੇ ਉਨ੍ਹਾਂ ਨੂੰ ਲੋਕਾਂ ਦੇ ਚੁੰਗਲ ’ਚੋਂ  ਮੁਕਤ ਕਰਵਾਇਆ ਅਤੇ ਸਿਵਲ ਹਸਪਤਾਲ ਪਹੁੰਚਇਆ। ਪੁਲਸ ਦਾ ਕਹਿਣਾ ਹੈ ਕਿ  ਇਲਾਜ ਅਤੇ ਮੈਡੀਕਲ ਕਰਵਾ ਕੇ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾਵੇਗੀ।

Comment here