ਅਪਰਾਧਖਬਰਾਂਚਲੰਤ ਮਾਮਲੇ

ਚੋਣ ਰੈਲੀ ’ਚ ਟਿਫ਼ਨ ਬੰਬ ਲਾਉਣ ਵਾਲਾ ਮੁਲਜ਼ਮ ਜ਼ਖਮੀ

ਕਾਠਮੰਡੂ-ਇਥੋਂ ਦੀ ਪੁਲਸ ਨੇ ਦੱਸਿਆ ਕਿ ਨੇਪਾਲ ਦੇ ਭੋਜਪੁਰ ਜ਼ਿਲ੍ਹੇ ’ਚ ਇਕ ਚੋਣ ਰੈਲੀ ਦੌਰਾਨ ਘੱਟ ਤੀਬਰਤਾ ਵਾਲੇ ਧਮਾਕੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੀੜਤ ਵਿਅਕਤੀ ਰੈਲੀ ’ਚ ਬੰਬ ਲਗਾਉਣ ਲਈ ਲਿਆਇਆ ਸੀ ਅਤੇ ਬੰਬ ਅਚਾਨਕ ਫਟ ਗਿਆ। ਇਸ ਰੈਲੀ ’ਚ ਸੀ.ਪੀ.ਐੱਨ-ਮਾਓਵਾਦੀ ਦੇ ਮੁਖੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਸ਼ਿਰਕਤ ਕਰਨੀ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਸੀ.ਪੀ.ਐੱਨ-ਮਾਓਵਾਦੀ ਵਿਪਲਵ ਧੜੇ ਦਾ ਕਾਰਕੁਨ ਹੈ ਅਤੇ ਘਟਨਾ ਜ਼ਿਲ੍ਹੇ ਦੇ ਪੋਵਾਡੁੰਗ ਗ੍ਰਾਮੀਣ ਨਗਰ ਪਾਲਿਕਾ ’ਚ ਹੋਈ ਅਤੇ ਇਹ ਸਮਾਗਮ ਵਾਲੀ ਥਾਂ ਤੋਂ ਲਗਭਗ 40 ਮੀਟਰ ਦੀ ਦੂਰੀ ’ਤੇ ਹੈ।
ਉਨ੍ਹਾਂ ਦੱਸਿਆ ਕਿ ਬੰਬ ਟਿਫ਼ਨ ਬਾਕਸ ’ਚ ਸੀ ਅਤੇ ਇਸ ਦੇ ਫਟਣ ਨਾਲ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਿਆ। ਪੁਲਸ ਮੁਤਾਬਕ ਭੋਜਪੁਰ ਜ਼ਿਲ੍ਹੇ ’ਚ ਇਕ ਚੋਣ ਰੈਲੀ ਦੌਰਾਨ ਇਕ ਛੋਟਾ ਬੰਬ ਧਮਾਕਾ ਹੋਇਆ ਹੈ। ਜਿਹੜਾ ਵਿਅਕਤੀ ਬੰਬ ਨੂੰ ਲੈ ਕੇ ਆ ਰਿਹਾ ਸੀ ਉਹ ਹੀ ਵਿਅਕਤੀ ਜ਼ਖਮੀ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੇ ਬੰਬ ਲਗਾਉਣ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ। ਪੁਲਸ ਨੇ ਦੱਸਿਆ ਕਿ ਬੰਬ ਧਮਾਕਾ ਪ੍ਰਚੰਡ ਸਮੇਤ ਸੀਨੀਅਰ ਨੇਤਾ ਚੋਣ ਰੈਲੀ ’ਚ ਪਹੁੰਚਣ ਤੋਂ ਪਹਿਲਾਂ ਹੋਇਆ ਸੀ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਕਤ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

Comment here