ਨਵਜੋਤ ਸਿੱਧੂ ਨੂੰ ਪਠਾਨੀ ਸੂਟ ਤੇ ਚੰਨੀ ਨੂੰ ਸਪੋਰਟਸ ਬੂਟ ਪਸੰਦ
ਅੰਮ੍ਰਿਤਸਰ-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਸੂਬੇ ’ਚ ਸਿਆਸੀ ਪਾਰਾ ਚੜ੍ਹ ਗਿਆ ਹੈ ਪਰ ਕੜਾਕੇ ਦੀ ਠੰਢ ਨੇ ਆਗੂਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਜਿਹੇ ‘ਚ ਚੋਣ ਦੰਗਲ ‘ਚ ਉਤਰਨ ਲਈ ਤਿਆਰ ਬੈਠੇ ਲੀਡਰਾਂ ਨੇ ਅਜਿਹੇ ਕੱਪੜੇ ਪਹਿਨ ਲਏ ਹਨ, ਜਿਸ ਨਾਲ ਠੰਢ ਦੂਰ ਹੋ ਜਾਵੇਗੀ। ਨਾਲ ਹੀ ਜੋ ਵੋਟਰਾਂ ਨੂੰ ਲੁਭਾ ਸਕਦੇ ਹਨ। ਦੇਸੀ ਸਟਾਈਲ ‘ਚ ਦਿਖਾਈ ਦੇਣ ਲਈ, ਉਹ ਰਵਾਇਤੀ ਲੋਈ ਪਹਿਨ ਕੇ ਲੋਕਾਂ ਦੇ ਵਿਚਕਾਰ ਜਾ ਰਹੇ ਹਨ ਅਤੇ ਸਹੂਲਤ ਲਈ ਸਪੋਰਟਸ ਬੂਟ ਵੀ ਪਹਿਨ ਰਹੇ ਹਨ। ਸਿਆਸੀ ਬਿਆਨਾਂ ਤੋਂ ਇਲਾਵਾ ਲੀਡਰਾਂ ਦੇ ਕੱਪੜਿਆਂ ਦੀ ਵੀ ਲੋਕ ਚਰਚਾ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ ਦਾ ਪਹਿਰਾਵਾ ਹੈ ਸਭ ਤੋਂ ਵੱਖਰਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੱਖਰਾ ਪਹਿਰਾਵਾ ਹੈ। ਸਾਲ 2004 ਵਿਚ ਉਨ੍ਹਾਂ ਨੂੰ ਓਰੇਂਜ ਪ੍ਰਿੰਟ ਦੀ ਕਮੀਜ਼ ਤੇ ਪੈਂਟ ਬਹੁਤ ਪਸੰਦ ਆਈ। 2007 ਦੀਆਂ ਜ਼ਿਮਨੀ-ਚੋਣਾਂ ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਪੈਂਟ-ਸ਼ਰਟ ਪਾਈ ਨਜ਼ਰ ਆਏ ਤੇ ਹੁਣ ਉਹ ਕਾਫੀ ਸਮੇਂ ਤੋਂ ਪਠਾਨੀ ਕੁਰਤੇ-ਪਜ਼ਾਮੇ ‘ਚ ਨਜ਼ਰ ਆ ਰਹੇ ਹਨ। ਸਕਾਰਫ਼ ਵੀ ਪੱਗ ਨਾਲ ਮੈਂਚਿੰਗ ਹੁੰਦਾ ਹੈ।
ਬਹੁਰੰਗੀ ਲੋਈ ਲਏ ਦਿਸੇ ਰਾਜਾ ਵੜਿੰਗ
ਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਟਾਈਲ ਵੀ ਵੱਖਰਾ ਹੈ। ਅਕਸਰ ਵੈਸਟ ਕੋਟ ਜਾਂ ਹਾਫ ਜੈਕੇਟ ‘ਚ ਰਹਿਣ ਵਾਲੇ ਵੜਿੰਗ ਵੀ ਲੋਈ ਲਏ ਨਜ਼ਰ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਉਹ ਬਹੁਰੰਗੀ ਲੋਈ ਜ਼ਿਆਦਾ ਪਸੰਦ ਕਰਦੇ ਹਨ।
ਆਮ ਪੰਜਾਬੀ ਵਾਂਗ ਦਿਸਣ ਵਾਲੇ ਚੰਨੀ ਵੀ ਲੈ ਰਹੇ ਹਨ ਲੋਈ
ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਦੇ ਤੌਰ ‘ਤੇ ਆਪਣੇ-ਆਪ ਨੂੰ ਸਾਦਾ ਦਿਖਾਉਂਦੇ ਹਨ। ਸਰਦੀਆਂ ‘ਚ ਉਨ੍ਹਾਂ ਨੇ ਉਹ ਲੋਈ ਪਹਿਨੀ ਹੈ ਜੋ ਪੇਂਡੂ ਖੇਤਰਾਂ ‘ਚ ਰੁਟੀਨ ਵਿਚ ਪਹਿਨੀ ਜਾਂਦੀ ਹੈ। ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਹਨ, ਉਹ ਆਪਣੇ ਆਪ ਨੂੰ ਇੱਕ ਆਮ ਪੰਜਾਬੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਖੇਡਾਂ ਲਈ ਉਹ ਬੂਟ ਪਾਏ ਨਜ਼ਰ ਆਏ।
Comment here