ਸਿਆਸਤਖਬਰਾਂਚਲੰਤ ਮਾਮਲੇ

ਚੋਣ ਨਤੀਜਿਆਂ ਤੋਂ ਬਾਅਦ ਪਤਾ ਲੱਗੂ ਭਾਰਤ ਦਾ ਅਗਲਾ ਰਾਸ਼ਟਰਪਤੀ ਕੌਣ ਬਣੂ

ਦਿੱਲੀ- ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 25 ਜੁਲਾਈ ਨੂੰ ਖਤਮ ਹੋ ਰਿਹਾ ਹੈ।ਇਸ ਦੇ ਨਾਲ ਹੀ ਨਵੇਂ ਰਾਸ਼ਟਰਪਤੀ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਅਹੁਦੇ ਲਈ ਰਾਮਨਾਥ ਕੋਵਿੰਦ ਦਾ ਨਾਂ ਅੱਗੇ ਰੱਖਿਆ ਤਾਂ ਲੋਕ ਬਹੁਤ ਹੈਰਾਨ ਹੋਏ, ਕਿਉਂਕਿ ਉਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ। ਇਸ ਵਾਰ ਵੀ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅਜਿਹੇ ਵਿਅਕਤੀ ਨੂੰ ਰਾਸ਼ਟਰਪਤੀ ਦੇ ਅਹੁਦੇ ‘ਤੇ ਬਿਠਾਏਗੀ ਤਾਂ ਜੋ ਸਿਆਸੀ ਅਤੇ ਸਮਾਜਿਕ ਟੀਚੇ ਹਾਸਲ ਕੀਤੇ ਜਾ ਸਕਣ। ਰਾਮਨਾਥ ਕੋਵਿੰਦ ਦਲਿਤ ਸਮਾਜ ਵਿੱਚੋਂ ਆਉਂਦੇ ਹਨ, ਇਸ ਨਾਲ ਭਾਜਪਾ ਨੂੰ ਦਲਿਤਾਂ ਵਿੱਚ ਆਪਣੀ ਛਵੀ ਬਣਾਉਣ ਦਾ ਮੌਕਾ ਮਿਲਿਆ।

ਦੌੜ ਵਿੱਚ ਕੌਣ ਹਨ?

ਇਸ ਵਾਰ ਜੋ ਨਾਵਾਂ ਸਾਹਮਣੇ ਆ ਰਿਹਾ ਹੈ, ਉਨ੍ਹਾਂ ਵਿਚ ਆਨੰਦੀ ਬੇਨ ਪਟੇਲ ਦਾ ਨਾਂ ਸਭ ਤੋਂ ਅੱਗੇ ਹੈ, ਉਹ ਇਕ ਔਰਤ ਹੈ ਅਤੇ ਨਰਿੰਦਰ ਮੋਦੀ ਦੀ ਬੇਹੱਦ ਕਰੀਬੀ ਮੰਨੀ ਜਾਂਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਤਿਭਾ ਪਾਟਿਲ ਤੋਂ ਬਾਅਦ ਉਹ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਹੋਵੇਗੀ। ਵੈਂਕਈਆ ਨਾਇਡੂ ਅਤੇ ਥਾਵਰਚੰਦ ਗਹਿਲੋਤ ਦੇ ਨਾਂ ਵੀ ਇਸ ਦੌੜ ਵਿੱਚ ਚੱਲ ਰਹੇ ਹਨ। ਮੋਦੀ ਸਰਕਾਰ ਨੇ ਹਮੇਸ਼ਾ ਹੀ ਅਜਿਹੇ ਮਾਮਲਿਆਂ ‘ਚ ਸਭ ਨੂੰ ਹੈਰਾਨ ਕੀਤਾ ਹੈ, ਇਸ ਲਈ ਜਿਸ ਨਾਂ ਦੀ ਦੌੜ ‘ਚ ਹੈ, ਜ਼ਰੂਰੀ ਨਹੀਂ ਕਿ ਉਹ ਅਸਲ ‘ਚ ਦੌੜ ਦਾ ਹਿੱਸਾ ਹੋਣ। ਇਹ ਨਾਂ ਹੀ ਮੀਡੀਆ ਨੂੰ ਸੂਤਰਾਂ ਤੋਂ ਮਿਲੇ ਹਨ। ਪਿਛਲੀ ਵਾਰ 17 ਜੁਲਾਈ 2017 ਨੂੰ ਰਾਸ਼ਟਰਪਤੀ ਦੀ ਚੋਣ ਹੋਈ ਸੀ। ਉਸ ਦੌਰਾਨ ਲੱਗਭਗ 50 ਫੀਸਦੀ ਵੋਟ ਐੱਨ. ਡੀ. ਏ. ਦੇ ਹੱਕ ’ਚ ਸਨ। ਨਾਲ ਹੀ ਉਸ ਨੂੰ ਖੇਤਰੀ ਪਾਰਟੀਆਂ ’ਚੋਂ ਵੀ ਵਧੇਰੇ ਦੀ ਹਮਾਇਤ ਮਿਲ ਗਈ ਸੀ ਪਰ ਇਸ ਵਾਰ ਅੰਕੜੇ ਉਸ ਤਰ੍ਹਾਂ ਵਾਂਗ ਐੱਨ. ਡੀ. ਏ. ਦੇ ਹੱਕ ’ਚ ਨਹੀਂ ਹਨ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਖੇਤਰੀ ਪਾਰਟੀਆਂ ਵਿਰੋਧੀ ਧਿਰ ’ਚ ਮਜ਼ਬੂਤ ਉਮੀਦਵਾਰ ਦੀ ਭਾਲ ’ਚ ਜੁੱਟ ਚੁੱਕੀਆਂ ਹਨ। ਜਾਰੀ ਚਰਚਿਆਂ ਦਰਮਿਆਨ ਸ਼ਰਦ ਪਵਾਰ ਤੋਂ ਲੈ ਕੇ ਨਿਤੀਸ਼ ਕੁਮਾਰ ਵੀ ਇਸ ਅਹੁਦੇ ਦੀ ਦੌੜ ’ਚ ਸ਼ਾਮਲ ਦੱਸੇ ਜਾਂਦੇ ਹਨ। ਨਿਤੀਸ਼ ਕੁਮਾਰ ਨੇ ਤਾਂ ਇਸ ਚਰਚਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਕੋਲ 10 ਮਾਰਚ ਦੇ ਨਤੀਜੇ ਸਾਹਮਣੇ ਨਹੀਂ ਆਉਂਦੇ ਹਨ, ਉਦੋਂ ਤੱਕ ਇਸ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਨਤੀਜਿਆਂ ਪਿਛੋਂ ਹੀ ਵਿਰੋਧੀ ਧਿਰ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਜਾਏਗਾ ਕਿ ਉਹ ਐੱਨ. ਡੀ. ਏ. ਨੂੰ ਕਿਸ ਹੱਦ ਤੱਕ ਚੁਨੌਤੀ ਦੇ ਸਕਦੇ ਹਨ।

Comment here