ਸਿਆਸਤਖਬਰਾਂਚਲੰਤ ਮਾਮਲੇ

ਚੋਣ ਜਿੱਤਣ ਲਈ ਚੰਨੀ ਨੇ ਗਊਆਂ ਨੂੰ ਪਾਇਆ ਚਾਰਾ

ਬਰਨਾਲਾ : ਇਸ ਵਾਰ ਦੀਆਂ ਚੋਣਾਂ ਵਿੱਚ ਜਿਆਦਾਤਰ ਨਜ਼ਰਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਨ। ਉਹ ਸੂਬੇ ’ਚ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ੍ਹ ਰਹੇ ਹਨ। ਇਕ ਉਹ ਆਪਣੇ ਜੱਦੀ ਹਲਕੇ ਭਾਂਵੇ ਸ਼੍ਰੀ ਚਮਕੌਰ ਸਾਹਿਬ ਤੋਂ ਹੀ ਮੁੜ੍ਹ ਚੋਣ ਮੈਦਾਨ ’ਚ ਹਨ, ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਚਿਹਰਾ ਮਾਲਵੇ ’ਚ ਕਾਂਗਰਸ ਨੂੰ ਬਲ ਦੇਣ ਲਈ ਜ਼ਿਲ੍ਹਾ ਬਰਨਾਲਾ ਦੇ ਰਾਖਵਾਂ ਹਲਕਾ ਭਦੌੜ ਤੋਂ ਚੋਣ ਅਖਾੜੇ ’ਚ ਉਤਾਰਿਆ ਹੈ। ਕੱਲ੍ਹ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਉਹ ਭਦੌੜ ਹਲਕੇ ’ਚ ਰੋਡ ਸ਼ੌਅ ਕਰਨ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਰੋਡ ਸ਼ੋਅ ਉਪਰੰਤ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੁੰਦਿਆਂ ਬਾਬਾ ਨਿਰਾਲੇ ਗਊਧਾਮ ਭਦੌੜ ਵਿਖੇ ਆਪਣੀ ਚੋਣ ਦੀ ਚਾਹਤ ’ਚ ਗਊਆਂ ਨੂੰ ਵੀ ਪੇੜੇ ਅਤੇ ਚਾਰਾ ਪਾਇਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡਿਓਜ਼ ਨੂੰ ਜਿੱਥੇ ਕਾਂਗਰਸੀ ਪ੍ਰਚਾਰ ਦਾ ਹਿੱਸਾ ਦੱਸ ਰਹੇ ਹਨ, ਉਥੇ ਹੀ ਵਿਰੋਧੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਕੇ ਉਨ੍ਹਾਂ ’ਤੇ ਤਨਜ ਕੱਸ ਰਹੀਆਂ ਹਨ।

Comment here