ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਚੋਣ ਖਰਚੇ ਦਾ ਹਿਸਾਬ ਮੰਗਿਆ ਤਾਂ ਲਵਾਈਆਂ ਹੱਥਕੜੀਆਂ…

ਭਵਾਨੀਗੜ੍ਹ : ਸੰਗਰੂਰ ਲੋਕ ਸਭਾ ਉਪ ਚੋਣ ਵਿਚ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਘਰ ਅੱਗੇ ਧਰਨਾ ਲਗਾਉਣ ਤੋਂ ਪਹਿਲਾਂ ਹੀ ਸਿਰਸਾ ਦੇ ਰਹਿਣ ਵਾਲੇ ਵਕੀਲ ਜਰਨੈਲ ਸਿੰਘ ਬਰਾੜ ਨੂੰ ਇੱਥੇ ਪੁਲਿਸ ਨੇ ਨਵੇਂ ਬੱਸ ਸਟੈਂਡ ਤੋਂ ਹਿਰਾਸਤ ‘ਵਿਚ ਲੈ ਲਿਆ।
ਇਸ ਸਬੰਧੀ ਜਰਨੈਲ ਸਿੰਘ ਬਰਾੜ ਨੇ ਦੱਸਿਆ ਕਿ ਜਿਮਨੀ ਚੋਣ ਲੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ ਚੋਣਾਂ ਦੌਰਾਨ ਖ਼ਰਚ ਕੀਤੇ ਗਏ ਰੁਪਈਆ ਦਾ ਹਿਸਾਬ-ਕਿਤਾਬ ਨਾ ਮਿਲਣ ਦੇ ਰੋਸ ਵੱਜੋਂ  ਉਨ੍ਹਾਂ ਨੇ ਪਿੰਡ ਘਰਾਚੋਂ ਵਿਖੇ ਗੁਰਮੇਲ ਸਿੰਘ ਦੇ ਘਰ ਅੱਗੇ ਸ਼ਾਂਤਮਈ ਧਰਨਾ ਲਗਾਉਂਣਾ ਸੀ। ਜਿਸ ਸਬੰਧੀ ਉਸਨੇ ਪਹਿਲਾਂ ਤੋਂ ਹੀ ਸੂਚਨਾ ਦਿੱਤੀ ਹੋਈ ਸੀ। ਉਨ੍ਹਾਂ ਕਿਹਾ ਕਿ  ਜਦੋਂ ਉਹ ਇੱਕ ਬੱਸ ’ਵਿਚ ਸਵਾਰ ਹੋ ਆ ਰਹੇ ਸੀ ਤਾਂ ਭਵਾਨੀਗੜ੍ਹ ਵਿਖੇ ਨਵੇਂ ਬੱਸ ਸਟੈਂਡ ‘ਤੇ ਪਹਿਲਾਂ ਤੋਂ ਹੀ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਤੇ ਪੁਲਿਸ ਉਨ੍ਹਾਂ ਨੂੰ ਕਾਲਾਝਾੜ ਪੁਲਿਸ ਚੌਕੀ ਵਿਖੇ ਲੈ ਗਈ। ਐਡਵੋਕੇਟ ਬਰਾੜ ਨੇ ਕਿਹਾ ਕਿ ਹਿੰਦੋਸਤਾਨ ਦੇ ਹਰ ਨਾਗਰਿਕ ਨੂੰ ਕਾਨੂੰਨੀ ਹੱਕ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਰੋਸ ਧਰਨਾ ਲਗਾ ਸਕਦਾ ਹੈ ਪਰ ਪੁਲਿਸ ਨੇ ਉਸ ਨਾਲ ਧੱਕੇਸ਼ਾਹੀ ਕਰਦਿਆਂ ਧਰਨਾ ਲਗਾਉਣ ਤੋਂ ਪਹਿਲਾਂ ਹੀ ਉਸ ਨੂੰ ਹਿਰਾਸਤ ’ਵਿਚ ਲੈ ਲਿਆ ਜਦੋਂ ਕਿ ਉਸ ਨੇ ਇਕੱਲੇ ਨੇ ਹੀ ਸ਼ਾਂਤਮਈ ਰੋਸ ਧਰਨਾ ਲਗਾਉਣਾ ਸੀ।
ਓਧਰ ਪੁਲਿਸ ਨੇ ਬਿਨਾਂ ਮਨਜ਼ੂਰੀ ਤੋਂ ਧਰਨਾ ਦੇਣ ਜਾ ਰਹੇ ਵਕੀਲ ਜਰਨੈਲ ਸਿੰਘ ਬਰਾੜ ਨੂੰ ਹਿਰਾਸਤ ’ਵਿਚ ਲੈ ਕੇ ਉਨ੍ਹਾਂ ਖ਼ਿਲਾਫ਼ ਧਾਰਾ 7/51 ਦੀ ਕਾਰਵਾਈ ਕਰਦਿਆਂ ਐੱਸਡੀਐੱਮ ਦੀ ਅਦਾਲਤ ’ਵਿਚ ਪੇਸ਼ ਕੀਤਾ।

Comment here