ਸਿਆਸਤਖਬਰਾਂ

ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖਰਚ ਦੀ ਹੱਦ ਵਧਾਈ

ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ’ਚ ਉਮੀਦਵਾਰਾਂ ਦੇ ਖਰਚ ਦੀ ਹੱਦ ਨੂੰ ਵਧਾ ਦਿੱਤਾ ਹੈ। ਇਸ ਦੇ ਤਹਿਤ ਲੋਕ ਸਭਾ ਚੋਣਾਂ ’ਚ ਉਮੀਦਵਾਰ ਹੁਣ 70 ਲੱਖ ਦੀ ਜਗ੍ਹਾ 95 ਲੱਖ ਰੁਪਏ ਤਕ ਖਰਚ ਕਰ ਸਕਣਗੇ। ਜਦੋਂ ਕਿ ਵਿਧਾਨ ਸਭਾ ਚੋਣਾਂ ’ਚ ਇਹ 28 ਲੱਖ ਦੀ ਹੁਣ 40 ਲੱਖ ਰੁਪਏ ਖਰਚ ਕਰ ਸਕਣਗੇ।
ਸਿਆਸੀ ਪਾਰਟੀਆਂ ਨੇ ਦਿੱਤਾ ਸੀ ਮਹਿੰਗਾਈ ਦਾ ਹਵਾਲਾ
ਹਾਲਾਂਕਿ, ਗੋਆ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ’ਚ ਜਿੱਥੇ ਲੋਕ ਸਭਾ ਚੋਣਾਂ ’ਚ ਉਮੀਦਵਾਰਾਂ ਦੇ ਖਰਚ ਦੀ ਹੱਦ ਹੁਣ ਤਕ 54 ਲੱਖ ਰੁਪਏ ਸੀ, ਉਹ ਵੀ ਹੁਣ 75 ਲੱਖ ਰੁਪਏ ਖਰਚ ਕਰ ਸਕਣਗੇ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਚੋਣ ਖਰਚ ਦੀ ਹੱਦ ’ਚ ਵਾਧਾ ਕੀਤਾ ਹੈ। ਕਮਿਸ਼ਨ ਅਨੁਸਾਰ, 2014 ਦੇ ਮੁਕਾਬਲੇ ਸਾਰੇ ਰਾਜਾਂ ’ਚ ਵੋਟਰਾਂ ਦੀ ਗਿਣਤੀ ਵੀ ਵਧੀ ਹੈ। ਨਾਲ ਹੀ ਮਹਿੰਗਾਈ ’ਚ ਵਾਧਾ ਹੋਇਆ ਹੈ। ਇਸ ਨੂੰ ਵੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆਾ ਹੈ। ਚੋਣ ਕਮਿਸ਼ਨ ਨੇ ਇਸ ਨੂੰ ਲੈ ਕੇ ਇਕ ਉੱਚ ਪੱਧਰੀ ਕਮੇਟੀ ਵੀ ਬਣਾਈ ਸੀ, ਜਿਸ ਦੀ ਸਿਫ਼ਾਰਸ਼ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਸਾਰੀਆਂ ਚੋਣਾਂ ’ਚ ਲਾਗੂ ਹੋਵੇਗੀ ਨਵੀਂ ਖਰਚ ਹੱਦ
ਕਮਿਸ਼ਨ ਨੇ ਇਸ ਸਬੰਧੀ ਕਾਨੂੰਨ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਮੰਤਰਾਲੇ ਨੇ ਵੀਰਵਾਰ ਨੂੰ ਚੋਣ ਖਰਚ ’ਚ ਵਾਧੇ ਦੇ ਹੱਦ ਨੂੰ ਨੋਟੀਫਾਈ ਕਰ ਦਿੱਤਾ ਹੈ। ਖ਼ਾਸ ਗੱਲ ਇਹ ਚੋਣ ਖਰਚ ਦੀ ਹੱਦ ’ਚ ਕੀਤਾ ਗਿਆ ਇਹ ਵਾਧਾ ਆਉਣ ਵਾਲੇ ਦਿਨਾਂ ’ਚ ਹੋਣ ਵਾਲੀਆਂ ਸਾਰੀਆਂ ਚੋਣਾਂ ’ਚ ਲਾਗੂ ਹੋਵੇਗਾ। ਕਮਿਸ਼ਨ ਅਨੁਸਾਰ, 2014 ’ਚ ਖਰਚ ਦੀ ਹੱਦ ਨੂੰ ਵਧਾਇਆ ਗਿਆ ਸੀ। ਸੰਨ 2020 ’ਚ ਇਸ ‘ਚ ਦਸ ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਪਰ ਇਸ ਦੀ ਨਵੇਂ ਸਿਰੇ ਤੋਂ ਸੋਧ ਕਰਨ ਦੀ ਮੰਗ ਉੱਠ ਰਹੀ ਸੀ।
ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਉਮੀਦਵਾਰਾਂ ਦੇ ਖਰਚ ’ਚ ਕੀਤੇ ਗਏ ਵਾਧੇ ਦਾ ਇਸ ਨੋਟੀਫਿਕੇਸ਼ਨ ਅਨੁਸਾਰ ਗੋਆ ਸਮੇਤ ਨਾਰਥ-ਈਸਟ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਨੂੰ ਛੱਡ ਦਿਓ, ਤਾਂ ਇਨ੍ਹਾਂ ਸਾਰੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰਾਂ ਦੇਖਰਚ ਦੀ ਹੱਦ 28 ਤੋਂ ਵਧਾ ਕੇ 40 ਲੱਖ ਕਰ ਦਿੱਤੀ ਗਈ ਹੈ।

Comment here