ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ ਵਿੱਚ ਸ਼ਰਾਬ ਦੀ ਵੋਟਰਾਂ ਨੂੰ ਭਰਮਾਉਣ ਲਈ ਦੁਰਵਰਤੋਂ ਦੇ ਖਦਸ਼ੇ ਕਾਰਨ ਚੋਣ ਕਮਿਸ਼ਨ ਨੇ ਸਖਤ ਫੈਸਲਾ ਲਿਆ ਹੈ, ਚੋਣ ਕਮੀਸ਼ਨ ਵੱਲੋਂ 18 ਫਰਵਰੀ ਤੋਂ ਲੈ ਕੇ 20 ਫਰਵਰੀ ਵੋਟਾਂ ਵਾਲੇ ਦਿਨ ਤੱਕ ਸ਼ਰਾਬ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਹੈ। 18 ਫਰਵਰੀ ਸ਼ਾਮ 6 ਵਜੇ ਤੋਂ 20 ਫਰਵਰੀ ਰਾਤ ਤੱਕ ਸ਼ਰਾਬ ਦੀ ਵਿਕਰੀ ਬੰਦ ਰਹੇਗੀ। ਦੂਜੇ ਪਾਸੇ ਸੱਚ ਇਹ ਵੀ ਹੈ ਕਿ ਇੱਥੇ ਚੋਰ ਮੋਰੀਆਂ ਕੋਈ ਨਹੀਂ ਮੁੰਦ ਸਕਦਾ…।
Comment here