ਲੁਧਿਆਣਾ : ਪੰਜਾਬ ’ਚ ਜਿਵੇਂ-ਜਿਵੇਂ ਚੋਣਾਂ ਦੀ ਤਾਰੀਕ ਨਜ਼ਦੀਕ ਆ ਰਹੀ ਹੈ ਉਵੇ ਹੀ ਲੋਕਾਂ ’ਚ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਦਿਲਚਸਪਤੀ ਵਧ ਦੀ ਨਜ਼ਰ ਆ ਰਹੀ ਹੈ। ਇਸ ਵਾਰ ਚੋਣ ਮੈਦਾਨ ਵਿੱਚ ਉਮੀਦਵਾਰ ਗੀਤਾ ਦੇ ਇੱਕ ਨਵੇਂ ਰੁਝਾਨ ਵਜੋਂ ਉੱਭਰ ਰਹੇ ਹਨ। ਲੁਧਿਆਣਾ ਸਮੇਤ ਪੰਜਾਬ ਦੇ ਕਈ ਉਮੀਦਵਾਰ ਗੀਤਾਂ ਰਾਹੀਂ ਚੋਣ ਪ੍ਰਚਾਰ ਕਰ ਰਹੇ ਹਨ। ਪਾਰਟੀਆਂ ਦੇ ਚੋਣ ਗੀਤਾਂ ਦੇ ਨਾਲ-ਨਾਲ ਹੁਣ ਬਾਕੀ ਉਮੀਦਵਾਰ ਵੀ ਚੋਣ ਪ੍ਰਚਾਰ ਵਿਚ ਆਪਣਾ ਨਾਂ ਸ਼ਾਮਲ ਇੰਟਰਨੈੱਟ ਮੀਡੀਆ ਤੋਂ ਗੀਤ ਤਿਆਰ ਕੀਤੇ ਗਏ ਹਨ। ਇਸ ਦਾ ਪ੍ਰਚਾਰ ਮੀਟਿੰਗਾਂ, ਪ੍ਰਮੋਸ਼ਨਲ ਸਪੀਕਰਾਂ ਅਤੇ ਇੰਟਰਨੈੱਟ ਮੀਡੀਆ ‘ਤੇ ਕੀਤਾ ਜਾ ਰਿਹਾ ਹੈ। ਇਸ ਲਈ ਕਈ ਮਸ਼ਹੂਰ ਗਾਇਕਾਂ ਤੋਂ ਗੀਤਾਂ ਦੇ ਬੋਲ ਮੰਗੇ ਜਾ ਰਹੇ ਹਨ। ਵੋਟਾਂ ਨੂੰ ਪਾਉਣ ਲਈ ਉਮੀਦਵਾਰ ਹਰ ਕੋਸ਼ਿਸ਼ ਕਰ ਰਹੇ ਹਨ। ਅਜਿਹੇ ‘ਚ ਰੈਲੀਆਂ ‘ਤੇ ਪਾਬੰਦੀ ਦੇ ਬਾਵਜੂਦ ਪੰਜਾਬ ਦੀ ਸੱਤਾ ਦੇ ਗਲੀਆਂ ‘ਚ ਸ਼ਬਦੀ ਜੰਗ ਛਿੜ ਗਈ ਹੈ। ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਚਿਹਰਾ ਐਲਾਨਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਥੀਮ ਗੀਤ ਜਾਰੀ ਕੀਤਾ ਹੈ। ਕੋਵਿਡ-19 ਮਹਾਮਾਰੀ ਦੌਰਾਨ ਵਰਚੁਅਲ ਪ੍ਰਚਾਰ ਕਰਨ ਦਾ ਇਹ ਇਕ ਵਧੀਆਂ ਢੰਗ ਹੈ।
ਉਮੀਦਵਾਰ ਨੂੰ ਗੀਤਾਂ ਅਤੇ ਸ਼ਬਦਾਂ ਰਾਹੀਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਜਿੱਤ ਤੋਂ ਬਾਅਦ ਆਪਣੇ ਅਰਥਾਂ ਤੇ ਖਰੇ ਵੀ ਉਤਰਨਾ ਚਾਹੀਦਾ ਹੈ ਅਤੇ ਵਿਕਾਸ ਅਤੇ ਭਲਾਈ ਲਈ ਕਹੇ ਗਏ ਸ਼ਬਦਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ। ਸ਼ਾਇਰੀ, ਨਾਅਰੇ ਅਤੇ ਗੀਤ ਹਮੇਸ਼ਾ ਸਾਨੂੰ ਵਿਕਾਸ ਅਤੇ ਡੂੰਘੀ ਸੋਚ ਵੱਲ ਲੈ ਜਾਂਦੇ ਹਨ। ਹਰ ਪਾਰਟੀ ਨੇ ਆਪਣਾ ਗੀਤ ਤਿਆਰ ਕੀਤਾ ਹੈ। ਭਾਜਪਾ ਦੀ ਗੱਲ ਕਰੀਏ ਤਾਂ ‘ਭਾਜਪਾ ਦੇ ਨਾਲ ਬਣੇਗਾ ਨਵਾਂ ਪੰਜਾਬ, ਮਿਲੇਗਾ ਜਵਾਬ, ਹੁਣ ਚਾਹੀਦਾ ਹਿਸਾਬ, ਆਪਣਾ ਹੱਕ ਮੰਗਦਾ, ਸੁਪਨਾ ਸੱਚ ਮੰਗਦਾ ਨਵਾਂ ਪੰਜਾਬ…’ ਬੋਲ ਟਰੈਂਡ ’ਚ ਹਨ। ਉਥੇ ਹੀ ਅਕਾਲੀਆਂ ‘ਵੀਰ ਸੁਖਬੀਰ ਸਾਡਾ ਵੀਰ ਸੁਖਬੀਰ, ਬਦਲੇਗੀ ਪੰਜਾਬ ਦੀ ਤਸਵੀਰ, ਆਊਗਾ ਆਪਣਾ ਸੁਖਬੀਰ’ ਗੀਤ ਮਸ਼ਹੂਰ ਹੈ। ਆਮ ਆਦਮੀ ਪਾਰਟੀ ’ਚ ਭਗਵੰਤ ਮਾਨ ਨੂੰ ਧਿਆਨ ’ਚ ਰੱਖ ਕੇ ਇਕ ਹੀ ਮਿਸ਼ਨ ਬਣਾ ਲਓ ਮਿੱਤਰੋ, ਐਤਕੀਂ ਪੰਜਾਬ ’ਚ ਝਾੜੂ ਲਾਉਣਾ ਹੈ’ ਗੀਤ ਬਣਾਇਆ ਗਿਆ ਹੈ ਅਤੇ ਕਾਂਗਰਸ ਦੇ ਗੀਤ ‘ਘਰ ਘਰ ਵਿੱਚ ਚਲੀ ਗੱਲ ਚੰਨੀ ਕਰਦਾ ਮਸਲੇ ਹੱਲ’ ਵਾਲੇ ਗੀਤ ਤੋਂ ਤਾਂ ਸਭ ਹੀ ਜਾਣੂ ਹਨ।
Comment here