ਸਿਆਸਤਖਬਰਾਂਦੁਨੀਆ

ਚੋਣਾਂ ਤੋਂ ਪਹਿਲਾਂ ਟਰੰਪ ਤੋਂ 10 ਅੰਕ ਪਿੱਛੇ ਬਾਈਡੇਨ : ਸਰਵੇਖਣ

ਵਾਸ਼ਿੰਗਟਨ-‘ਵਾਸ਼ਿੰਗਟਨ ਪੋਸਟ-ਏਬੀਸੀ ਨਿਊਜ਼’ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਦੇ ਨਵੇਂ ਪ੍ਰੀ-ਚੋਣ ਸਰਵੇਖਣਾਂ ਅਨੁਸਾਰ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਪ੍ਰਸਿੱਧੀ ਦੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪਿੱਛੇ ਹਨ। ਸਰਵੇਖਣ ਮੁਤਾਬਕ ”ਟਰੰਪ ਨੂੰ 51 ਅੰਕ ਅਤੇ ਬਾਈਡੇਨ ਨੂੰ 42 ਅੰਕ ਮਿਲੇ ਹਨ।”
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਉਮੀਦਵਾਰ ਬਣਨ ਦੇ ਦਾਅਵੇਦਾਰਾਂ ‘ਚ ਟਰੰਪ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਹਨ। ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਅਧਿਕਾਰਤ ਤੌਰ ‘ਤੇ ਜਨਵਰੀ ਵਿੱਚ ਨਿਊ ਹੈਂਪਸ਼ਾਇਰ ਪ੍ਰਾਇਮਰੀ ਅਤੇ ਆਇਓਵਾ ਕਾਕਸ ਨਾਲ ਸ਼ੁਰੂ ਹੁੰਦੀ ਹੈ। ਰਿਪਬਲਿਕਨ ਉਮੀਦਵਾਰ ਬਣਨ ਦੇ ਹੋਰ ਦਾਅਵੇਦਾਰਾਂ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਅਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਦੀ ਪ੍ਰਸਿੱਧੀ ਹਾਲ ਹੀ ਦੇ ਹਫ਼ਤਿਆਂ ਵਿੱਚ ਵਧੀ ਹੈ। ਇਸ ਦੇ ਬਾਵਜੂਦ ਟਰੰਪ ਉਨ੍ਹਾਂ ਤੋਂ ਕਾਫੀ ਅੱਗੇ ਹਨ ਅਤੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਾਰਟੀ ਦਾ ਉਮੀਦਵਾਰ ਬਣਨ ਦੀ ਪੂਰੀ ਸੰਭਾਵਨਾ ਹੈ।
‘ਵਾਸ਼ਿੰਗਟਨ ਪੋਸਟ-ਏਬੀਸੀ ਨਿਊਜ਼’ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਸਰਵੇਖਣ ਦੇ ਨਤੀਜਿਆਂ ‘ਚ ਕਿਹਾ ਗਿਆ ਕਿ ਰਿਕਾਰਡ ਗਿਣਤੀ ‘ਚ ਅਮਰੀਕੀਆਂ ਦਾ ਕਹਿਣਾ ਹੈ ਕਿ ਬਾਈਡੇਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਥਿਤੀ ਵਿਗੜ ਗਈ ਹੈ। ਤਿੰਨ-ਚੌਥਾਈ ਲੋਕਾਂ ਦਾ ਕਹਿਣਾ ਹੈ ਕਿ ਬਾਈਡੇਨ ਬਹੁਤ ਬੁੱਢੇ ਹੋ ਚੁੱਕੇ ਹਨ ਅਤੇ ਉਨ੍ਹਾਂ ਲਈ ਕਿਸੇ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਸੰਭਵ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਟਰੰਪ ਪਿਛਾਂਹ-ਖਿੱਚੂ ਨਜ਼ਰੀਏ ਤੋਂ ਬਿਹਤਰ ਦਿਖਾਈ ਦਿੰਦੇ ਹਨ। ਇਸ ਪ੍ਰਮੁੱਖ ਅਮਰੀਕੀ ਅਖ਼ਬਾਰ ਨੇ ਕਿਹਾ ਕਿ ਸਰਵੇਖਣ ਮੁਤਾਬਕ ਟਰੰਪ ਬਾਈਡੇਨ ਤੋਂ 10 ਅੰਕਾਂ ਨਾਲ ਅੱਗੇ ਜਾਪਦੇ ਹਨ, ਪਰ ਇਹ ਨਤੀਜਾ ਦੂਜੇ ਸਰਵੇਖਣਾਂ ਦੇ ਨਤੀਜਿਆਂ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਦੂਜੇ ਸਰਵੇਖਣਾਂ ਮੁਤਾਬਕ ਦੋਵਾਂ ਵਿਰੋਧੀਆਂ ਵਿਚਾਲੇ ਸਖ਼ਤ ਮੁਕਾਬਲਾ ਹੈ। ਹਾਲਾਂਕਿ ‘ਵਾਸ਼ਿੰਗਟਨ ਪੋਸਟ’ ਸਰਵੇਖਣ ਦੇ ਨਤੀਜਿਆਂ ਨਾਲ ਅਸਹਿਮਤ ਹੈ।

Comment here