ਸਿਆਸਤਖਬਰਾਂ

ਚੋਣਾਂ ਕਾਰਨ ਸੋਨੂੰ ਸੂਦ ਨੇ ਪੰਜਾਬ ਸਟੇਟ ਆਈਕਨ ਦਾ ਅਹੁਦਾ ਛੱਡਿਆ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਮੱਦੇਨਜ਼ਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਸਟੇਟ ਆਈਕਨ ਦਾ ਅਹੁਦਾ ਚੋਣ ਕਮਿਸ਼ਨ ਦੀ ਸਹਿਮਤੀ ਨਾਲ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਚੰਗੀਆਂ ਚੀਜ਼ਾਂ ਵਾਂਗ ਇਹ ਯਾਤਰਾ ਵੀ ਸਮਾਪਤ ਹੋ ਗਈ ਹੈ। ਇਹ ਫ਼ੈਸਲਾ ਮੈਂ ਤੇ ਚੋਣ ਕਮਿਸ਼ਨ ਨੇ ਮੇਰੇ ਪਰਿਵਾਰਕ ਮੈਂਬਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਮੱਦੇਨਜ਼ਰ ਆਪਸੀ ਤੌਰ ’ਤੇ ਲਿਆ ਹੈ। ਮੈਂ ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਜ਼ਿਕਰਯੋਗ ਹੈ ਕਿ ਪੰਜਾਬ ’ਚ ਵੋਟਿੰਗ ਫੀਸਦੀ ਵਧਾਉਣ ਲਈ ਭਾਰਤੀ ਚੋਣ ਕਮਿਸ਼ਨ ਨੇ ਸੋਨੂੰ ਸੂਦ ਨੂੰ ਪੰਜਾਬ ਸਟੇਟ ਆਈਕਨ ਵਜੋਂ ਨਿਯੁਕਤ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਸੋਨੂੰ ਸੂਦ ਦੇ ਪੰਜਾਬ ਦੀ ਸਿਆਸਤ ’ਚ ਦਾਖਲ ਹੋਣ ਖ਼ਬਰਾਂ ਸੁਰਖੀਆਂ ਵਟੋਰਦੀਆਂ ਰਹਿੰਦੀਆਂ ਹਨ । ਉਨ੍ਹਾਂ ਦੇ ਸਿਆਸੀ ਮੈਦਾਨ ’ਚ ਉਤਰਨ ਦੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਫਿਲਹਾਲ ਸੋਨੂੰ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਲੈ ਕੇ ਆਪਣੀ ਸਥਿਤੀ ਸਾਫ ਨਹੀਂ ਕੀਤੀ ਹੈ।

Comment here