ਸਿਆਸਤਖਬਰਾਂ

ਚੋਣਾਂ : ਕਾਂਗਰਸ ਨੇ ਮੈਨੀਫੈਸਟੋ ਤੇ ਚੋਣ ਪ੍ਰਚਾਰ ਕਮੇਟੀ ਦਾ ਕੀਤਾ ਐਲਾਨ

ਚੰਡੀਗੜ੍ਹ-ਅੱਜ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਚੋਣ ਮੈਨੀਫੈਸਟੋ ਅਤੇ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਪ੍ਰਚਾਰ ਕਮੇਟੀ ਵਿੱਚ 25 ਮੈਂਬਰ ਹਨ, ਜਦਕਿ ਮੈਨੀਫੈਸਟੋ ਕਮੇਟੀ ਵਿੱਚ 20 ਮੈਂਬਰ ਸ਼ਾਮਲ ਹਨ।
ਮੈਨੀਫੈਸਟੋ ਕਮੇਟੀ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਚੇਅਰਮੈਨ, ਡਾ. ਅਮਰ ਸਿੰਘ ਨੂੰ ਕਨਵੀਨਰ, ਮਨਪ੍ਰੀਤ ਬਾਦਲ ਨੂੰ ਸਹਿ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਦਕਿ ਮੈਂਬਰਾਂ ਵਿੱਚ ਓ.ਪੀ. ਸੋਨੀ, ਰਾਣਾ ਗੁਰਜੀਤ ਸਿੰਘ, ਜੈਵੀਰ ਸ਼ੇਰਗਿੱਲ, ਲੈਫ. ਜ. ਜੇ.ਐਸ. ਧਾਲੀਵਾਲ, ਰਾਹੁਲ ਅਹੂਜਾ, ਐਲੇਕਸ ਪੀ. ਸੁਨੀਲ, ਸੁਰਿੰਦਰ ਕੁਮਾਰ ਡਾਵਰ, ਹਰਦਿਆਲ ਕੰਬੋਜ, ਸੁਸ਼ੀਲ ਕੁਮਾਰ ਰਿੰਕੂ, ਡਾ. ਜਸਲੀਨ ਸੇਠੀ, ਅਸੋਕ ਚੌਧਰੀ, ਅਮਿਤ ਵਿੱਜ, ਕੇ.ਕੇ. ਅਗਰਵਾਲ, ਰਮਨ ਸਬਰੀਮਨੀਅਨ, ਸ੍ਰੀਮਤੀ ਮੰਜੂ ਬਾਂਸਲ, ਵਿਜੇ ਕਾਲੜਾ, ਸੁਰਜੀਤ ਸਿੰਘ ਸਵੈਚ ਸ਼ਾਮਲ ਹਨ।
ਮੈਨੀਫੈਸਟੋ ਕਮੇਟੀ ਮੈਂਬਰ
ਕਾਂਗਰਸ ਵੱਲੋਂ ਜਾਰੀ ਕੈਂਪੇਨ ਕਮੇਟੀ ਵਿੱਚ ਚੇਅਰਮੈਨ ਸੁਨੀਲ ਜਾਖੜ, ਰਵਨੀਤ ਬਿੱਟੂ ਕਨੀਵਨਰ, ਅਮਰਪ੍ਰੀਤ ਸਿੰਘ ਲਾਲੀ ਨੂੰ ਸਹਿ ਚੇਅਰਮੈਨ ਲਾਇਆ ਗਿਆ ਹੈ।
ਪ੍ਰਚਾਰ ਕਮੇਟੀ ਮੈਂਬਰ
ਪ੍ਰਚਾਰ ਕਮੇਟੀ ਦੇ 25 ਮੈਂਬਰਾਂ ਵਿੱਚ ਗੁਰਕੀਰਤ ਸਿੰਘ ਕੋਟਲੀ, ਵਿਜੇਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ, ਸ਼ਾਮ ਸੁੰਦਰ ਅਰੋੜਾ, ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਰਾਜਿੰਦਰ ਬੇਰੀ, ਯੋਗਿੰਦਰ ਪਾਲ ਢੀਂਗਰਾ, ਜੁਗਲ ਕਿਸ਼ੋਰ ਸ਼ਰਮਾ, ਕੇ.ਕੇ. ਬਾਵਾ, ਹਰਦੀਪ ਸਿੰਘ ਕਿੰਗਰਾ, ਬਿਸ਼ਪ ਇਮੈਨੂਅਲ ਰਹਿਮਤ ਮਸੀਹ, ਡਾ. ਨਵਜੋਤ ਦਹੀਆ, ਜਥੇਦਾਰ ਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਗੁਲਾਮ ਹੁਸੈਨ, ਬਲਬੀਰ ਸਿੱਧੂ, ਸੰਦੀਪ ਸੰਧੂ, ਕੁਸ਼ਲਦੀਪ ਸਿੰਘ ਢਿੱਲੋਂ, ਦੁਰਲਾਭ ਸਿੰਘ, ਸਮਰਾਟ ਢੀਂਗਰਾ ਦੇ ਨਾਂਅ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਚੋਣਾਂ ਲਈ ਕਾਂਗਰਸ ਹਾਈਕਮਾਨ ਨੇ ਚੋਣ ਕਮੇਟੀਆਂ ਦਾ ਐਲਾਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦਿੱਤਾ ਸੀ ਅਤੇ ਸਿੱਧੂ ਦੇ ਵਿਰੋਧੀ ਧੜੇ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਸੁਨੀਲ ਜਾਖੜ ਦੇ ਹੱਥਾਂ ਵਿੱਚ ਦਿੱਤੀ ਸੀ, ਉਥੇ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

Comment here