ਸਿਆਸਤਸਿਹਤ-ਖਬਰਾਂਦੁਨੀਆ

ਚੇਨਈ-ਜਾਫਨਾ ਹਵਾਈ ਸੇਵਾ ਮੁੜ ਬਹਾਲ

ਕੋਲੰਬੋ-ਕੋਵਿਡ ਮਹਾਮਾਰੀ ਕਾਰਨ 3 ਸਾਲ ਪਹਿਲਾਂ ਬੰਦ ਪਿਆ ਭਾਰਤ ਅਤੇ ਸ੍ਰੀਲੰਕਾ ਨੇ ਚੇਨਈ ਅਤੇ ਜਾਫਨਾ ਦਰਮਿਆਨ ਹਵਾਈ ਸੇਵਾ ਸੋਮਵਾਰ ਨੂੰ ਬਹਾਲ ਕਰ ਦਿੱਤੀ। ਹਵਾਈ ਅੱਡੇ ਅਤੇ ਏਵੀਏਸ਼ਨ ਸੇਵਾਵਾਂ ਦੇ ਚੇਅਰਮੈਨ ਉਪੁਲ ਧਰਮਦਾਸਾ ਨੇ ਦੱਸਿਆ ਕਿ ਹਵਾਈ ਸੇਵਾ ਬਹਾਲ ਹੋਣ ਤੋਂ ਬਾਅਦ ਪਹਿਲਾ ਜਹਾਜ਼ ਅੱਜ ਸਵੇਰੇ ਜਾਫਨਾ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ। ਅਲਾਇੰਸ ਏਅਰ ਸਰਵਿਸ ਦੇ ਇਸ ਜਹਾਜ਼ ਦਾ ਇੱਥੇ ਸਵਾਗਤ ਕੀਤਾ ਗਿਆ।
ਇਸ ’ਚ 14 ਚੋਣਵੇਂ ਮੁਸਾਫਰ ਸਵਾਰ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਅਧਿਕਾਰੀ ਸਨ। ਜਹਾਜ਼ ਚੇਨਈ ਲਈ ਅੱਜ ਹੀ ਰਵਾਨਾ ਹੋਵੇਗਾ। ਅਲਾਇੰਸ ਏਅਰ ਜਾਫਨਾ ਅਤੇ ਚੇਨਈ ਦਰਮਿਆਨ ਹਫਤੇ ’ਚ 4 ਉਡਾਣ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਟੂਰਿਜ਼ਮ ਸ਼੍ਰੀਲੰਕਾ ਦੀ ਵਿਦੇਸ਼ੀ ਮੁਦਰਾ ਆਮਦਨ ਦਾ ਪ੍ਰਮੁੱਖ ਸ੍ਰੋਤ ਹੈ। ਇਸ ਕਦਮ ਨਾਲ ਨਕਦੀ ਨਾਲ ਜੂਝ ਰਹੇ ਗੁਆਂਢੀ ਦੇਸ਼ ਦੇ ਟੂਰਿਜ਼ਮ ਖੇਤਰ ਨੂੰ ਮਦਦ ਮਿਲਣ ਦੀ ਉਮੀਦ ਹੈ। ਸਾਲ 2020 ’ਚ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੀ ਸ਼੍ਰੀਲੰਕਾ ਦਾ ਟੂਰਿਜ਼ਮ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

Comment here