ਮਹਿਬੂਬਾਬਾਦ-ਤੇਲੰਗਾਨਾ ਚ ਇਕ ਬਜੁਰਗ ਨਾਲ ਇਹ ਕਹੌਤ ਵਾਪਰੀ, ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ, ਪਰ ਇੱਥੇ ਕੁੱਤੀ ਦੀ ਥਾਂ ਚੂਹੇ ਚਰਚਾ ਚ ਹਨ। ਬਜ਼ੁਰਗ ਕਿਸਾਨ ਨੇ ਦਿਨ ਰਾਤ ਮਿਹਨਤ ਕਰਕੇ ਠੇਕੇ ਤੇ ਕੁਝ ਕੁ ਵਿਘੇ ਜ਼ਮੀਨ ਲੈਕੇ ਸਬਜ਼ ਬੀਜੀ, ਪਾਲੀ, ਵੇਚੀ ਕਰੜੀ ਮਿਹਨਤ ਕਰਕੇ ਤੇ ਘਰ ਦੇ ਖਰਚੇ ਚ ਕਟੌਤੀ ਕਰਕੇ ਦੋ ਲਖ ਰੁਪਏ ਜੋੜੇ ਸੀ, ਤਾਂ ਜੋ ਆਪਣਾ ਪੇਟ ਦੀ ਰਸੌਲੀ ਦਾ ਅਪਰੇਸ਼ਨ ਕਰਵਾ ਸਕੇ। ਉਸ ਨੇ ਦੋ ਲਖ ਰੁਪਏ ਦੀ ਰਕਮ ਘਰ ਦੀ ਅਲਮਾਰੀ ਚ ਬੈਗ ਚ ਪਾ ਕੇ ਰੱਖ ਦਿੱਤੇ। ਜਦ ਕੰਮਕਾਰ ਤੋਂ ਕੁਝ ਦਿਨਾਂ ਦੀ ਵਿਹਲ ਮਿਲੀ ਤਾਂ ਉਸ ਨੇ ਅਪਰੇਸ਼ਨ ਲਈ ਸਮਾਂ ਲੈਣ ਵਾਸਤੇ ਹਸਪਤਾਲ ਜਾਣ ਲਗਿਆਂ ਪੈਸਿਆਂ ਵਾਲਾ ਬੈਗ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ, ਬੈਗ ਨੋਟਾਂ ਸਮੇਤ ਚੂਹੇ ਕੁਤਰ ਗਏ ਸਨ। ਘਟਨਾ ਮਹਬੂਬਾਬਾਦ ਜ਼ਿਲੇ ਦੇ ਇੰਦਰਾਨਗਰ ਕਬਾਇਲੀ ਖੇਤਰ ਦੇ ਰੇਡਿਆ ਨਾਇਕ ਨਾਲ ਵਾਪਰੀ, ਇਸ ਦੋ ਲਖ ਦੀ ਰਕਮ ਚ ਕੁਝ ਪੈਸੇ ਉਧਾਰ ਵਾਲੇ ਸੀ। ਨਾਇਕ ਨਸ਼ਟ ਹੋਏ ਨੋਟ ਲੈ ਕੇ ਬੈਂਕ ਗਿਆ ਪਰ ਬੈਂਕ ਨੇ ਉਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰੇਸ਼ਾਨ ਨਾਇਕ ਦਾ ਮਾਮਲਾ ਸੋਸ਼ਲ ਮੀਡੀਆ ਜ਼ਰੀਏ ਪਰਸ਼ਾਸਨ ਤੇ ਸਰਕਾਰ ਜੀ ਤੱਕ ਪੁਜਿਆ ਤਾਂ ਤੇਲੰਗਾਨਾ ਦੀ ਜਨਜਾਤੀ, ਮਹਿਲਾ ਅਤੇ ਬਾਲ ਭਲਾਈ ਮੰਤਰੀ ਸਤਿਆਵਤੀ ਰਾਠੌੜ ਨੇ ਉਨ੍ਹਾਂ ਦੀ ਮਦਦ ਦਾ ਐਲਾਨ ਕੀਤਾ ਹੈ, ਤੇ ਉਸ ਦੀ ਸਰਜਰੀ ਲਈ ਖਰਚਾ ਕਰਨ ਦਾ ਭਰੋਸਾ ਦਿੱਤਾ ਹੈ।
ਚੂਹੇ ਕੁਤਰ ਗਏ ਮਿਹਨਤ ਦੀ ਕਮਾਈ

Comment here