ਸਿਆਸਤਖਬਰਾਂਦੁਨੀਆ

ਚੀਨ ਸੰਬੰਧਾਂ ਨੂੰ ਲੈ ਕੇ ਤਾਈਵਾਨ ਨੇ ਰੱਖਿਆ ਸਮਰੱਥਾ ’ਚ ਕੀਤਾ ਇਜਾਫਾ

ਚਿਆਲੀ-ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਬੀਤੇ ਵੀਰਵਾਰ ਨੂੰ ਚਿਆਲੀ ਵਿਚ ਹਵਾਈ ਫ਼ੌਜ ਅੱਡੇ ’ਤੇ 64 ਉੱਨਤ ਐੱਫ-16ਵੀ ਲੜਾਕੂ ਜਹਾਜ਼ਾਂ ਨੂੰ ਬੇੜੇ ਵਿਚ ਸ਼ਾਮਲ ਕੀਤਾ। ਇਹ ਜਹਾਜ਼ ਤਾਈਵਾਨ ਦੇ ਕੁੱਲ 141 ਐੱਫ-16 ਏ/ਬੀ ਜਹਾਜ਼ਾਂ ਦਾ ਹਿੱਸਾ ਹਨ, ਜੋ ਇਸ ਜਹਾਜ਼ ਦਾ ਪੁਰਾਣਾ ਮਾਡਲ ਹੈ। ਤਾਈਵਾਨ ਨੇ ਆਪਣੀ ਹਵਾਈ ਫ਼ੌਜ ਵਿਚ ਐੱਫ-16ਵੀ ਲੜਾਕੂ ਜਹਾਜ਼ਾਂ ਦੇ ਸਭ ਤੋਂ ਉੱਨਤ ਸੰਸਕਰਣਾਂ ਨੂੰ ਤਾਇਨਾਤ ਕੀਤਾ ਹੈ। ਸਵੈ-ਸ਼ਾਸਿਤ ਟਾਪੂ ਨੇ ਚੀਨ ਤੋਂ ਵੱਧਦੇ ਖ਼ਤਰਿਆਂ ਨੂੰ ਦੇਖਦੇ ਹੋਏ ਆਪਣੀ ਰੱਖਿਆ ਸਮਰੱਥਾਵਾਂ ਵਧਾ ਦਿੱਤੀਆਂ ਹਨ।
ਤਸਾਈ ਨੇ ਦੱਸਿਆ ਕਿ ਉਨਤ ਜਹਾਜ਼ ਅਮਰੀਕਾ ਦੇ ਰੱਖਿਆ ਉਦਯੋਗ ਨਾਲ ਤਾਈਵਾਨ ਦੇ ਸਹਿਯੋਗ ਦੀ ਤਾਕਤ ਨੂੰ ਦਿਖਾਉਂਦਾ ਹੈ। ਇਹ ਅਜਿਹੇ ਸਮੇਂ ਵਿਚ ਹਵਾਈ ਫ਼ੌਜ ਵਿਚ ਸ਼ਾਮਲ ਕੀਤੇ ਗਏ ਹਨ, ਜਦੋਂ ਇਸ ਟਾਪੂ ਦਾ ਦਰਜਾ ਅਮਰੀਕਾ-ਚੀਨ ਸਬੰਧਾਂ ਵਿਚ ਤਣਾਅ ਦਾ ਮੁੱਖ ਕਾਰਨ ਹਨ। ਚੀਨ ਨੇ ਤਾਈਵਾਨ ਦੇ ਬਫਰ ਜ਼ੋਨ ਵਿਚ ਲੜਾਕੂ ਜਹਾਜ਼ ਭੇਜ ਕੇ ਤਣਾਅ ਵਧਾ ਦਿੱਤਾ ਹੈ। ਚੀਨ ਨੇ ਤਾਈਵਾਨ ’ਤੇ ਆਪਣੇ ਦਾਅਵੇ ਦੀ ਆਵਾਜ਼ ਬੁਲੰਦ ਕਰ ਦਿੱਤੀ ਹੈ ਅਤੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਇਸ ਹਫ਼ਤੇ ਇਕ ਵਰਚੁਅਲ ਸਿਖ਼ਰ ਸੰਮੇਲਨ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਕਿਹਾ ਕਿ ਇਸ ਟਾਪੂ ’ਤੇ ਚੀਨ ਦੇ ਦਾਅਵੇ ਨੂੰ ਦਿੱਤੀਆਂ ਜਾਣ ਵਾਲੀਆਂ ਚੁਣੌਤੀਆਂ ਦਾ ਮਤਲਬ ਅੱਗ ਨਾਲ ਖੇਡਣਾ ਹੋਵੇਗਾ।

Comment here