ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਚੀਨ-ਸੋਲੋਮਨ ਟਾਪੂ ਸਮਝੌਤੇ ਤੋਂ ਜਪਾਨ ਚਿੰਤਤ

ਟੋਕੀਓ- ਚੀਨ ਨੇ ਹਾਲ ਹੀ ਵਿੱਚ ਸੋਲੋਮਨ ਟਾਪੂ ਨਾਲ ਸਮਝੌਤਾ ਕੀਤਾ ਹੈ, ਇਸ ਤੋਂ ਨਰਾਜ਼ ਤੇ ਪਰੇਸ਼ਾਨ ਜਾਪਾਨ ਨੇ ਖਦਸ਼ਾ ਜਤਾਇਆ ਹੈ ਕਿ ਟਾਪੂ ਰਾਸ਼ਟਰ ਤੇ ਚੀਨ ਦਰਮਿਆਨ ਹੋਏ ਸਮਝੌਤੇ ਨਾਲ ਖੇਤਰ ‘ਚ ਬੀਜਿੰਗ ਦਾ ਫ਼ੌਜੀ ਪ੍ਰਭਾਵ ਵਧ ਸਕਦਾ ਹੈ। ਇਸ ਸਥਿਤੀ ਦੇ ਮਦੇਨਜ਼ਰ ਹਾਲਾਤ ਤੇ ਨਜ਼ਰ ਰੱਖਣ ਲਈ ਦੱਖਣੀ ਪ੍ਰਸ਼ਾਂਤ ਰਾਸ਼ਟਰ ‘ਚ ਆਪਣੇ ਇਕ ਉਪ ਵਿਦੇਸ਼ ਮੰਤਰੀ ਨੂੰ ਭੇਜ ਰਿਹਾ ਹੈ। ਉਪ ਵਿਦੇਸ਼ ਮੰਤਰੀ ਕੇਂਟਾਰੋ ਉਸੁਗੀ ਦੀ ਸੋਲੋਮਨ ਟਾਪੂ ਦੀ ਤਿੰਨ ਰੋਜ਼ਾ ਯਾਤਰਾ ਇਕ ਸੀਨੀਅਰ ਅਮਰੀਕੀ ਵਫ਼ਦ ਦੀ ਯਾਤਰਾ ਦੇ ਬਾਅਦ ਹੋ ਰਹੀ ਹੈ, ਜਿਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਜੇਕਰ ਚੀਨ ਦੇ ਨਾਲ ਸੁਰੱਖਿਆ ਸੌਦਾ ਅਮਰੀਕਾ ਤੇ ਸਹਿਯੋਗੀਆਂ ਦੇ ਹਿੱਤਾਂ ਲਈ ਖ਼ਤਰਾ ਪੈਦਾ ਕਰਦਾ ਹੈ ਤਾਂ ਵਾਸ਼ਿੰਗਟਨ ਦੱਖਣੀ ਪ੍ਰਸ਼ਾਂਤ ਰਾਸ਼ਟਰ ਦੇ ਖ਼ਿਲਾਫ਼ ਅਣਨਿਰਧਾਰਤ ਕਾਰਵਾਈ ਕਰੇਗਾ। ਚੀਨ ਤੇ ਸੋਲੋਮਨ ਨੇ ਪਿਛਲੇ ਹਫ਼ਤੇ ਸੁਰੱਖਿਆ ਸਮਝੌਤੇ ਦੀ ਪੁਸ਼ਟੀ ਕੀਤੀ ਸੀ ਜਿਸ ਨੇ ਗੁਆਂਢੀ ਦੇਸ਼ਾਂ ਤੇ ਜਾਪਾਨ ਸਮੇਤ ਪੱਛਮੀ ਸਹਿਯੋਗੀਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ ਜਿਨ੍ਹਾਂ ਨੂੰ ਇਸ ਖੇਤਰ ‘ਚ ਫੌਜੀ ਨਿਰਮਾਣ ਦਾ ਡਰ ਹੈ। ਵਿਦੇਸ਼ੀ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਇਹ ਸਮਝੌਤਾ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਅਸੀਂ ਇਸ ਘਟਨਾਕ੍ਰਮ ਨੂੰ ਚਿੰਤਾ ਦੇ ਨਾਲ ਦੇਖ ਰਹੇ ਹਾਂ।’ ਸੋਲੋਮਨ ਟਾਪੂ ਦੀ ਆਪਣੀ ਯਾਤਰਾ ਦੇ ਦੌਰਾਨ ਉਸੁਗੀ ਨੇ ਸੁਰੱਖਿਆ ਸਮਝੌਤੇ ਦੇ ਬਾਰੇ ‘ਚ ਜਾਪਾਨ ਦੀ ਚਿੰਤਾ ਪ੍ਰਗਟਾਈ ਹੈ ਤੇ ਉਸ ਨੂੰ ਦੋ ਪੱਖੀ ਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕਰਨ ਦੀ ਉਮੀਦ ਹੈ।

Comment here