ਬੀਜਿੰਗ – ਚੀਨ ਓਲੰਪਿਕ ਦੇ ਉਦਘਾਟਨ ਸਮਾਰੋਹ ’ਚ ਹਿੱਸਾ ਲੈਣ ਆਏ ਆਗੂਆਂ ਨਾਲ ਨੇੜਤਾ ਵਧਾ ਕੇ ਅਮਰੀਕਾ ਨਾਲ ਵਧ ਰਹੇ ਟਕਰਾਅ ਦੇ ਦੌਰ ’ਚ ਚੀਨ ਵਿੰਟਰ ਓਲੰਪਿਕ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕਰ ਰਿਹਾ ਹੈ। ਬੀਤੇ ਦਿਨੀਂ ਪੁਤਿਨ ਨੇ ਵਿੰਟਰ ਓਲੰਪਿਕ ਦੇ ਚਲਦੇ ਚੀਨ ਦਾ ਦੌਰਾ ਕੀਤਾ ਤੇ ਚੀਨ ਦੇ ਰਾਸ਼ਟਰਪਤੀ ਜਿਆਦਾ ਸਮਾਂ ਉਨ੍ਹਾਂ ਦੇ ਨਾਲ ਰਹੇ ਤੇ ਉਨ੍ਹਾਂ ਨਾਲ ਯੂਕ੍ਰੇਨ ਤੇ ਤਾਇਵਾਨ ਮਸਲੇ ’ਤੇ ਵਿਸਥਾਰ ਨਾਲ ਚਰਚਾ ਕੀਤੀ। ਦੋਵਾਂ ਦੇਸ਼ਾਂ ਨੇ ਆਪਸੀ ਹਿੱਤਾਂ ਦੇ ਮਾਮਲਿਆਂ ’ਚ ਇਕ ਦੂਜੇ ਦਾ ਸਾਥ ਦੇਣ ਦਾ ਸੰਕਲਪ ਜ਼ਾਹਿਰ ਕੀਤਾ। ਚੀਨ ਨੇ ਨਾਟੋ ਦਾ ਵਿਸਥਾਰ ਨਾ ਕੀਤੇ ਜਾਣ ਦਾ ਬਿਆਨ ਦਿੱਤਾ ਤੇ ਰੂਸ ਨੇ ਤਾਇਵਾਨ ਨੂੰ ਚੀਨ ਦਾ ਹਿੱਸਾ ਦੱਸਿਆ। ਇਸ ਨਾਲ ਯੂਕ੍ਰੇਨ ਸੰਕਟ ਹੋਰ ਵਧੇਗਾ ਤੇ ਤਾਇਵਾਨ ਵਿਵਾਦ ਹੋਰ ਵਧਣ ਦੀ ਸੰਭਾਵਨਾ ਹੈ। ਜਿਨਪਿੰਗ ਨੇ ਮਿਸਰ, ਸਰਬੀਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ ਤੇ ਤੁਰਕਮੇਨਿਸਤਾਨ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਜਿਨਪਿੰਗ ਨੇ ਇਹ ਮੁਲਾਕਾਤ ਬੀਜਿੰਗ ਦੇ ਗ੍ਰੇਟ ਹਾਲ ਆਫ ਦ ਪੀਪੁਲ ’ਚ ਕੀਤੀ। ਇਸ ਰਾਹੀਂ ਚੀਨ ਨੇ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਖ਼ਾਸ ਅਹਿਮੀਅਤ ਦੇਣ ਦਾ ਸੰਦੇਸ਼ ਦਿੱਤਾ। ਦੋ ਸਾਲ ਤੋਂ ਜਾਰੀ ਕੋਵਿਡ ਮਹਾਮਾਰੀ ਦਰਮਿਆਨ ਜਿਨਪਿੰਗ ਪਹਿਲੀ ਵਾਰ ਕੌਮਾਂਤਰੀ ਆਗੂਆਂ ਨੂੰ ਮਿਲੇ।
Comment here