ਇਸਲਾਮਾਬਾਦ –ਪਾਕਿਸਤਾਨ ਦੀ ਚੀਨ ਪ੍ਰਤੀ ਵਫਾਦਾਰੀ ਕਿਸੇ ਤੋਂ ਛੁੱਪੀ ਨਹੀਂ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ’ਤੇ ਨਿਸ਼ਾਨੇ ਵਿੰਨ੍ਹਦਿਆਂ ਚੀਨ ਨੂੰ ਸਦਾਬਹਾਰ ਸਾਥੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਰਣਨੀਤਕ ਟੀਚਿਆਂ ਦੀ ਪੂਰਤੀ ਲਈ ਹਮੇਸ਼ਾ ਪਾਕਿਸਤਾਨ ਦੀ ਵਰਤੋਂ ਕੀਤੀ ਹੈ ਤੇ ਜਦੋਂ ਉਦੇਸ਼ ਪੂਰਾ ਹੋਇਆ ਤਾਂ ਉਸ ਨੇ ਦੇਸ਼ ’ਤੇ ਪਾਬੰਦੀਆਂ ਲਗਾ ਦਿੱਤੀਆਂ। ਇਮਰਾਨ ਖਾਨ ਨੇ ਚੀਨ ਨੂੰ ਸਦਾਬਹਾਰ ਸਹਿਯੋਗੀ ਦੱਸਦਿਆਂ ਕਿਹਾ ਕਿ ਉਹ ਸਮੇਂ ਦੀ ਕਸੌਟੀ ‘ਤੇ ਹਮੇਸ਼ਾ ਖਰਾ ਉੱਤਰਿਆ। ਖਾਨ ਨੇ ਹਾਲ ਹੀ ਵਿਚ ‘ਚਾਈਨਾ ਇੰਸਟੀਚਿਊਟ ਆਫ ਫੁਡਨ ਯੂਨੀਵਰਸਿਟੀ’ ਦੀ ਸਲਾਹਕਾਰ ਸੰਮਤੀ ਦੇ ਨਿਰਦੇਸ਼ਕ ਐਰਿਫ ਲੀ ਨਾਲ ਇਕ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ ਹੈ। ਇਕ ਸਵਾਲ ਦੇ ਜਵਾਬ ’ਚ ਖਾਨ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਦੇ ਦੇਸ਼ ਦੇ ਅਮਰੀਕਾ ਨਾਲ ਦੋਸਤਾਨਾ ਸਬੰਧ ਰਹੇ ਪਰ ਜਦੋਂ ਅਮਰੀਕਾ ਨੂੰ ਲੱਗਦਾ ਹੈ ਕਿ ਉਸ ਨੂੰ ਹੁਣ ਪਾਕਿਸਤਾਨ ਦੀ ਜ਼ਰੂਰਤ ਨਹੀਂ ਹੈ, ਤਾਂ ਉਹ ਉਸ ਤੋਂ ਦੂਰੀ ਬਣਾ ਲੈਂਦਾ ਹੈ। ਪਾਕਿ ਸੋਵੀਅਤ ਸੰਘ ਵੱਲੋਂ ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ ’ਚ ਆਪਣੇ ਫੌਜੀਆਂ ਨੂੰ ਤਾਇਨਾਤ ਕਰਨ ਦਾ ਵਰਣਨ ਵੀ ਕੀਤਾ। ਖਾਨ ਨੇ ਕਿਹਾ, ”ਉਸ ਸਮੇਂ ਅਮਰੀਕਾ ਨੇ ਸਾਡੀ ਮਦਦ ਕੀਤੀ ਸੀ ਪਰ ਜਿਵੇਂ ਹੀ ਸੋਵੀਅਤ ਸੰਘ ਨੇ ਅਫ਼ਗਾਨਿਸਤਾਨ ਛੱਡਿਆ, ਅਮਰੀਕਾ ਨੇ ਪਾਕਿਸਤਾਨ ’ਤੇ ਪਾਬੰਦੀਆਂ ਲਗਾ ਦਿੱਤੀਆਂ।’’ ਉਨ੍ਹਾਂ ਕਿਹਾ ਕਿ ਜਦੋਂ 9/11 ਦਾ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ-ਪਾਕਿਸਤਾਨ ਦੇ ਰਿਸ਼ਤੇ ਫਿਰ ਤੋਂ ਬਿਹਤਰ ਹੋ ਗਏ ਸਨ। ਹਾਲਾਂਕਿ, ਜਦੋਂ ਅਮਰੀਕਾ ਅਫ਼ਗਾਨਿਸਤਾਨ ’ਚ ਅਸਫ਼ਲ ਰਿਹਾ, ਤਾਂ ਹਾਰ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਵਿਚਾਲੇ ਰਿਸ਼ਤੇ ਉਸ ਤਰ੍ਹਾਂ ਦੇ ਨਹੀਂ ਰਹੇ ਹਨ, ਇਸਲਾਮਾਬਾਦ ਅਤੇ ਬੀਜਿੰਗ ਸਦਾਬਹਾਰ ਸਹਿਯੋਗੀ ਹਨ। ਖਾਨ ਨੇ ਪਿਛਲੇ 70 ਸਾਲਾਂ ਦੌਰਾਨ ਦੋਵਾਂ ਦੇਸ਼ਾਂ ਨੇ ਹਰ ਮੰਚ ’ਤੇ ਇਕ ਦੂਜੇ ਦਾ ਸਮਰਥਨ ਕਰਨ ਦੀ ਗੱਲ ਆਖੀ
Comment here