ਖਬਰਾਂਚਲੰਤ ਮਾਮਲੇਦੁਨੀਆ

ਚੀਨ ਸਰਹੱਦ ’ਤੇ ਫੌਜੀਆਂ ਦੇ ਰਹਿਣ ਲਈ ਕੇਂਦਰ ਸਰਕਾਰ ਬਣਾਏਗੀ ਆਧੁਨਿਕ ਬੰਕਰ

ਲੱਦਾਖ-ਭਾਰਤੀ ਫੌਜ ਦੇ ਜਵਾਨ ਅਤੇ ਹੋਰ ਸੁਰੱਖਿਆ ਏਜੰਸੀਆਂ ਪਿਥੌਰਾਗੜ੍ਹ ਦੇ ਨਾਲ ਲੱਗਦੀ ਚੀਨ-ਨੇਪਾਲ ਸਰਹੱਦ ’ਤੇ ਸਮੁੰਦਰ ਤਲ ਤੋਂ 10,000 ਫੁੱਟ ਤੋਂ 16,000 ਫੁੱਟ ਦੀ ਉਚਾਈ ’ਤੇ ਤਾਇਨਾਤ ਹਨ। ਸਰਦੀਆਂ ’ਚ ਅੱਗੇ ਦੀਆਂ ਚੌਕੀਆਂ ’ਚ ਤਾਪਮਾਨ ਘੱਟੋ-ਘੱਟ 20 ਤੋਂ 30 ਡਿਗਰੀ ਸੈਲਸੀਅਸ ਰਹਿੰਦਾ ਹੈ, ਜਿਸ ਕਾਰਨ ਜਵਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਦੀਆਂ ’ਚ ਵੀ 1000 ਤੋਂ 1500 ਦੇ ਕਰੀਬ ਜਵਾਨ ’ਤੇ ਤਾਇਨਾਤ ਰਹਿੰਦੇ ਹਨ। ਕੇਂਦਰ ਸਰਕਾਰ ਚੀਨ ਦੀ ਸਰਹੱਦ ’ਤੇ ਫੌਜ ਦੇ ਜਵਾਨਾਂ ਦੇ ਰਹਿਣ ਲਈ ਮਾਡਿਊਲਰ ਸ਼ੈਲਟਰ ਅਤੇ ਆਧੁਨਿਕ ਬੰਕਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਬੰਕਰਾਂ ਦੇ ਅੰਦਰ ਹਰ ਸਮੇਂ 20 ਤੋਂ 25 ਡਿਗਰੀ ਤਾਪਮਾਨ ਬਰਕਰਾਰ ਰਹੇਗਾ ਅਤੇ ਜਵਾਨਾਂ ਨੂੰ ਭਾਰੀ ਬਰਫ਼ਬਾਰੀ ’ਚ ਡਿਊਟੀ ਦੌਰਾਨ ਹੱਡ, ਠੰਢ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਰਕਾਰ ਵੱਲੋਂ ਪਿਛਲੇ ਸਮੇਂ ’ਚ ਫਾਰਵਰਡ ਪੋਸਟਾਂ ’ਤੇ ਤਾਇਨਾਤ ਜਵਾਨਾਂ ਲਈ ਸੰਚਾਰ ਸੇਵਾ ਉਪਲਬਧ ਕਰਵਾਈ ਗਈ ਹੈ।

Comment here