ਸਿਆਸਤਖਬਰਾਂਦੁਨੀਆ

ਚੀਨ ਵੱਲੋਂ ਯੂਕਰੇਨ ਨੂੰ ਸੰਜਮ ਰੱਖਣ ਦੀ ਕੀਤੀ ਅਪੀਲ

ਪੇਈਚਿੰਗ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਦੇ ਦੋ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਦੇ ਕਦਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਰੂਸ ਦੇ ਮੁੱਖ ਸਹਿਯੋਗੀ ਚੀਨ ਨੇ ਮਾਸਕੋ ਦੀ ਨਵੀਂ ਕਾਰਵਾਈ ਨੂੰ ਲੈ ਕੇ ਕੂਟਨੀਤਕ ਚੁੱਪ ਕਾਇਮ ਰੱਖਦੇ ਹੋਏ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਸੰਯੁਕਤ ਰਾਜ, ਯੂਰਪੀਅਨ ਯੂਨੀਅਨ ਅਤੇ ਉਨ੍ਹਾਂ ਦੇ ਸਹਿਯੋਗੀ ਰੂਸ ਦੇ ਖਿਲਾਫ ਸੰਘਰਸ਼ ਵਿੱਚ ਯੂਕਰੇਨ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ। ਪਰ ਚੀਨ ਨੇ ਵੱਖਰਾ ਸਟੈਂਡ ਲੈਂਦਿਆਂ ਕਿਹਾ ਕਿ ਰੂਸ ਦੀਆਂ ਜਾਇਜ਼ ਸੁਰੱਖਿਆ ਚਿੰਤਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਪਰ ਉਸਨੇ ਯੂਕਰੇਨ ਦੇ ਦੋ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਲਈ ਪੁਤਿਨ ਦੇ ਕਦਮ ਬਾਰੇ ਸਵਾਲਾਂ ਤੋਂ ਬਚਿਆ। ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਹੋਈ ਟੈਲੀਫੋਨ ‘ਤੇ ਗੱਲਬਾਤ ਦੌਰਾਨ ਯੂਕਰੇਨ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਰਿਆ। ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਬਲਿੰਕਨ ਨੇ ਵੈਂਗ ਨੂੰ ਯੂਕਰੇਨ ਵਿਚ ਮੌਜੂਦਾ ਸਥਿਤੀ ‘ਤੇ ਅਮਰੀਕੀ ਵਿਚਾਰਾਂ ਅਤੇ ਸਥਿਤੀ ਬਾਰੇ ਜਾਣਕਾਰੀ ਦਿੱਤੀ, ਜਦਕਿ ਵੈਂਗ ਨੇ ਕਿਹਾ ਕਿ ਚੀਨ ਯੂਕਰੇਨ ਵਿਚ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਪੁਤਿਨ ਦੇ ਤਾਜ਼ਾ ਕਦਮ ਦਾ ਹਵਾਲਾ ਦਿੰਦੇ ਹੋਏ ਵਾਂਗ ਨੇ ਕਿਹਾ ਕਿ ਚੀਨ ਇਸ ਮੁੱਦੇ ‘ਤੇ ਸਾਰੇ ਪੱਖਾਂ ਨੂੰ ਸ਼ਾਮਲ ਕਰਨਾ ਜਾਰੀ ਰੱਖੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਚੀਨ ਨੇ ਦੋ ਵੱਖਵਾਦੀ ਖੇਤਰਾਂ ਬਾਰੇ ਪੁਤਿਨ ਦੇ ਕਦਮ ਦਾ ਹਵਾਲਾ ਦਿੱਤੇ ਬਿਨਾਂ ਕਿਹਾ, ਚੀਨ ਨੇ ਇਕ ਵਾਰ ਫਿਰ ਸਾਰੇ ਪੱਖਾਂ ਨੂੰ ਸੰਜਮ ਵਰਤਣ, ਤਣਾਅ ਨੂੰ ਘੱਟ ਕਰਨ ਅਤੇ ਗੱਲਬਾਤ ਰਾਹੀਂ ਮਤਭੇਦਾਂ ਨੂੰ ਸੁਲਝਾਉਣ ਲਈ ਕਿਹਾ ਹੈ।

Comment here