ਸਿਆਸਤਖਬਰਾਂਦੁਨੀਆ

ਚੀਨ ਵੱਲੋਂ ਭੇਜੇ ਸਮਾਨ ਦੀ ਦੂਜੀ ਖੇਪ ਕਾਬੁਲ ਪੁੱਜੀ

ਕਾਬੁਲ-ਅਫ਼ਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਦੇ ਸ਼ਰਨਾਰਥੀਆਂ ਅਤੇ ਵਾਪਸੀ ਮਾਮਲਿਆਂ ਦੇ ਉਪ ਮੰਤਰੀ ਅਰਸਲਾ ਖਰੋਤੀ ਅਤੇ ਅਫ਼ਗਾਨਿਸਤਾਨ ਵਿਚ ਚੀਨੀ ਰਾਜਦੂਤ ਵਾਂਗ ਯੂ ਨੇ ਕਾਬੁਲ ਵਿਚ ਮੰਤਰਾਲਾ ਦੇ ਇਕ ਡਿਪੂ ਵਿਚ ਸਪੁਰਦਗੀ ਸਮਾਰੋਹ ਵਿਚ ਹਿੱਸਾ ਲਿਆ। ਚੀਨ ਵੱਲੋਂ ਦਾਨ ਵਿਚ ਦਿੱਤੀ ਗਈ ਠੰਡ ਵਿਚ ਵਰਤੀਆਂ ਜਾਂਦੀਆਂ ਵਸਤੂਆਂ ਦੀ ਦੂਜੀ ਖੇਪ ਬੀਤੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚੀ। ਚੀਨ ਵੱਲੋਂ ਭੇਜੀਆਂ ਗਈਆਂ ਵਸਤੂਆਂ ਵਿਚ 70,000 ਤੋਂ ਵੱਧ ਕੰਬਲ ਅਤੇ 40,000 ਤੋਂ ਵੱਧ ਡਾਊਨ ਕੋਟ ਸ਼ਾਮਲ ਹਨ। ਚੀਨੀ ਰਾਜਦੂਤ ਵਾਂਗ ਯੂ ਨੇ ਸਮਾਰੋਹ ਦੌਰਾਨ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਚੀਨ ਦੇ ਲੋਕਾਂ ਵੱਲੋਂ ਭੇਜੀ ਗਈ ਸਹਾਇਤਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਨਿੱਘ ਲਿਆਉਂਦੀ ਹੈ। ਇਸ ਦੇ ਨਾਲ ਹੀ ਖਰੋਤੀ ਨੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਚੀਨ ਦਾ ਧੰਨਵਾਦ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਅਫ਼ਗਾਨਿਸਤਾਨ ਦੇ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।

Comment here