ਸਿਆਸਤਖਬਰਾਂਦੁਨੀਆ

ਚੀਨ ਵੱਲੋਂ ਭੇਜੀ ਮਦਦ ਕਾਬੁਲ ਹਵਾਈ ਅੱਡੇ ’ਤੇ ਪੁੱਜੀ

ਬੀਜਿੰਗ-ਚੀਨ ਨੇ ਅਫਗਾਨਿਸਤਾਨ ’ਚ ਤਾਲਿਬਾਨ ਦੀ ਅੰਤਰਿਮ ਸਰਕਾਰ ਨੂੰ ਤਿੰਨ ਕਰੋੜ 10 ਲੱਖ ਡਾਲਰ ਦੀ ਮਨੁੱਖੀ ਸਹਾਇਤਾ ਦੀ ਪਹਿਲੀ ਖੇਪ ਭੇਜੀ ਹੈ ਜਿਸ ’ਚ ਕੋਲੰਬੋ ਅਤੇ ਜੈਕਟ ਵਰਗੀ ਐਮਰਜੈਂਸੀ ਸਪਲਾਈ ਸ਼ਾਮਲ ਹੈ। ਸਰਕਾਰ ਸੰਚਾਲਿਤ ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਮੁਤਾਬਕ ਚੀਨ ਵੱਲੋਂ ਭੇਜੀ ਗਈ ਮਦਦ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ।
ਅਫਗਾਨਿਸਤਾਨ ’ਚ ਚੀਨ ਦੇ ਰਾਜਦੂਤ ਵਾਂਗ ਯੂ ਅਤੇ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਸ਼ਰਨਾਰਥੀ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਖਲੀਲ ਉਰ ਰਹਿਮਾਨ ਹੱਕਾਨੀ ਨੇ ਹਵਾਈ ਅੱਡੇ ’ਤੇ ਮਦਦ ਮਿਲਣ ਸੰਬੰਧੀ ਸਮਾਰੋਹ ’ਚ ਸ਼ਿਰਕਤ ਕੀਤੀ। ਵਾਂਗ ਨੇ ਕਿਹਾ ਕਿ ਕਈ ਮੁਸ਼ਕਲਾਂ ਦੇ ਬਾਵਜੂਦ ਚੀਨ ਘੱਟ ਸਮੇਂ ’ਚ ਅਫਗਾਨਿਸਤਾਨ ਲਈ ਐਮਰਜੈਂਸੀ ਮਨੁੱਖੀ ਸਹਾਇਤਾ ਜੁਟਾਉਣ ’ਚ ਸਫਲ ਰਿਹਾ ਹੈ ਜਿਸ ’ਚ ਜੈਕਟ, ਕੰਬਲ ਅਤੇ ਸਰਦੀਆਂ ’ਚ ਕੰਮ ਆਉਣ ਵਾਲੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਦੀ ਅਫਗਾਨ ਲੋਕਾਂ ਨੂੰ ਤੁਰੰਤ ਲੋੜ ਹੈ। ਹੱਕਾਨੀ ਨੇ ਮਦਦ ਉਪਲੱਬਧ ਕਰਵਾਉਣ ਲਈ ਚੀਨ ਦਾ ਧੰਨਵਾਦ ਜ਼ਾਹਰ ਕੀਤਾ ਅਤੇ ਉਸ ਨੂੰ ਚੰਗਾ ਦੋਸਤ ਅਤੇ ਚੰਗਾ ਗੁਆਂਢੀ ਦੱਸਿਆ।

Comment here