ਬੀਜਿੰਗ-ਚੀਨ ਨੇ ਬ੍ਰਹਿਮੰਡੀ ਖੋਜ ਲਈ ਤਿੱਬਤ ਵਿਚ ਦੁਨੀਆ ਦੇ ਸਭ ਤੋਂ ਉੱਚੇ ਸਥਾਨ ‘ਤੇ ‘ਰੂਫ ਆਫ ਦਾ ਵਰਲਡ’ ‘ਤੇ ਤਾਰਾਮੰਡਲ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਦੇ ਅਨੁਸਾਰ, ਨਕਸ਼ਤਰ ਭਵਨ ਦਾ ਨਿਰਮਾਣ ਸਾਲ 2024 ਤੱਕ ਪੂਰਾ ਕਰਨ ਦੀ ਯੋਜਨਾ ਹੈ ਅਤੇ ਇਸ ਵਿੱਚ ਸਾਲਾਨਾ ਇੱਕ ਲੱਖ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਅਨੁਮਾਨ ਹੈ। ਚੀਨ ਦਾ ਉਦੇਸ਼ ‘ਸੰਸਾਰ ਦੀ ਛੱਤ’ ‘ਤੇ ਬ੍ਰਹਿਮੰਡ ਦੇ ਰਹੱਸਾਂ ਦੀ ਪੜਚੋਲ ਕਰਨ ਲਈ ਇੱਕ ਸਹੂਲਤ ਪ੍ਰਦਾਨ ਕਰਨਾ ਹੈ। ਜ਼ਿਆਦਾਤਰ ਚੀਨੀ ਸੈਲਾਨੀਆਂ ਅਤੇ ਵਿਸ਼ੇਸ਼ ਇਜਾਜ਼ਤ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਹੀ ਤਿੱਬਤ ਵਿਚ ਦਾਖਲ ਹੋਣ ਦੀ ਇਜਾਜ਼ਤ ਹੈ। ਤਿੱਬਤ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਕਿਹਾ ਕਿ ਤਾਰਾਮੰਡਲ ਦੀ ਇਮਾਰਤ ਇੱਕ ਮੀਟਰ ਵਿਆਸ ਵਾਲੇ ਲੈਂਜ਼ ਨਾਲ ਖੇਤਰ ਦੀ ਸਭ ਤੋਂ ਵੱਡੀ ਆਪਟੀਕਲ ਖਗੋਲੀ ਦੂਰਬੀਨ ਰੱਖੇਗੀ ਅਤੇ ਖਗੋਲ ਵਿਗਿਆਨ ਖੋਜ ਅਤੇ ਜਨਤਕ ਵਿਗਿਆਨ ਦੀ ਸਿੱਖਿਆ ਲਈ ਇੱਕ ਪ੍ਰਮੁੱਖ ਖੇਤਰੀ ਸਥਾਪਨਾ ਵਜੋਂ ਉਭਰੇਗੀ।
ਚੀਨ ਵੱਲੋਂ ਤਿੱਬਤ ‘ਚ ‘ਰੂਫ ਆਫ ਦਿ ਵਰਲਡ’ ‘ਤੇ ਨਕਸ਼ਤਰ ਭਵਨ ਦਾ ਨਿਰਮਾਣ ਸ਼ੁਰੂ

Comment here