ਸਿਆਸਤਖਬਰਾਂਦੁਨੀਆ

ਚੀਨ ਵਿਰੁਧ ਆਸਟਰੇਲੀਆ-ਜਪਾਨ ਭਾਰਤ-ਪ੍ਰਸ਼ਾਂਤ ਖੇਤਰ ’ਚ ਰੱਖਿਆ ਸਮਝੌਤੇ ਲਈ ਤਿਆਰ

ਸਿਡਨੀ-ਭਾਰਤ-ਪ੍ਰਸ਼ਾਂਤ ਖੇਤਰ ਵਿਚ ਚੀਨ ਦਾ ਮੁਕਾਬਲਾ ਕਰਨ ਲਈ ਰੱਖਿਆ ਸਹਿਯੋਗ ਵਧਾਉਣ ਲਈ ਆਸਟਰੇਲੀਆ ਅਤੇ ਜਾਪਾਨ ਇਕ ਇਤਿਹਾਸਕ ਸਮਝੌਤੇ ਤੇ ਦਸਤਖਤ ਕਰਨਗੇ। ਕਿਹਾ ਜਾਂਦਾ ਹੈ ਕਿ ਆਸਟਰੇਲੀਆ ਅਤੇ ਜਪਾਨ ਦਰਮਿਆਨ ਸਮਝੌਤਾ “ਇਤਿਹਾਸਕ” ਹੈ, ਪਰ ਇਹ ਚੀਨ ਨੂੰ ਨਾਰਾਜ਼ ਕਰ ਸਕਦਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ੀਦਾ ਇੱਕ ਡਿਜੀਟਲ ਕਾਨਫਰੰਸ ਵਿੱਚ ਸਮਝੌਤੇ ‘ਤੇ ਦਸਤਖਤ ਕਰਨਗੇ। ਮੌਰੀਸਨ ਨੇ ਕਿਹਾ, ”ਇਹ ਸਮਝੌਤਾ ਆਸਟਰੇਲੀਆਈ ਰੱਖਿਆ ਬਲ ਅਤੇ ਜਾਪਾਨੀ ਸਵੈ ਰੱਖਿਆ ਬਲਾਂ ਦਰਮਿਆਨ ਮਹੱਤਵਪੂਰਨ ਅਤੇ ਗੁੰਝਲਦਾਰ ਵਿਹਾਰਕ ਸਬੰਧਾਂ ਨੂੰ ਮਜ਼ਬੂਤ ਕਰੇਗਾ।”
ਉਸ ਨੇ ਕਿਹਾ, “ਆਸਟਰੇਲੀਆ ਅਤੇ ਜਪਾਨ ਨਜ਼ਦੀਕੀ ਦੋਸਤ ਹਨ। ਸਾਡੀ ਵਿਸ਼ੇਸ਼ ਰਣਨੀਤਕ ਭਾਈਵਾਲੀ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ, ਜੋ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਇੱਕ ਸੁਤੰਤਰ, ਖੁੱਲ੍ਹੇ ਅਤੇ ਲਚਕਦਾਰ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਾਡੇ ਸਾਂਝੇ ਹਿੱਤਾਂ ਨੂੰ ਦਰਸਾਉਂਦੀ ਹੈ। ” ਆਸਟਰੇਲੀਆ ਨੇ ਅਮਰੀਕਾ ਅਤੇ ਯੂਕੇ ਨਾਲ ਓਕਸ ਤਿਕੋਣੀ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਸ ਦੇ ਤਹਿਤ ਅਮਰੀਕਾ ਅਤੇ ਬ੍ਰਿਟੇਨ ਨੇ ਆਸਟਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਹਾਸਲ ਕਰਨ ਵਿੱਚ ਮਦਦ ਕਰਨ ਦਾ ਸੰਕਲਪ ਲਿਆ ਸੀ।
ਇਸ ਸਮਝੌਤੇ ਨੇ ਚੀਨ ਨੂੰ ਨਾਰਾਜ਼ ਕਰ ਦਿੱਤਾ। ਮੌਰੀਸਨ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਜਾਪਾਨ ਨਾਲ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਲਈ ਇਕ ਸਪੱਸ਼ਟ ਢਾਂਚਾ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਆਸਟਰੇਲੀਆ ਭਾਰਤ ਅਤੇ ਜਾਪਾਨ ਨਾਲ ਰਣਨੀਤਕ ਸੰਵਾਦ ਕਵਾਡ ਦੇ ਮੈਂਬਰ ਵੀ ਹਨ ਅਤੇ ਆਸਟਰੇਲੀਆ ਇਸ ਵਿੱਚ ਯੋਗਦਾਨ ਪਾਉਣਾ ਜਾਰੀ ਰੱਖੇਗਾ।

Comment here