ਬੀਜਿੰਗ: ਰੂਸ ਦੇ ਕਰੀਬੀ ਸਹਿਯੋਗੀ ਚੀਨ ਨੇ ਕਿਹਾ ਕਿ ਉਹ ਇਕਪਾਸੜ ਤੌਰ ‘ਤੇ ਲਗਾਈਆਂ ਗਈਆਂ ‘ਗੈਰ-ਕਾਨੂੰਨੀ’ ਪਾਬੰਦੀਆਂ ਦਾ ਵਿਰੋਧ ਕਰਦਾ ਹੈ ਅਤੇ ਰੂਸ ਨਾਲ ਆਮ ਵਪਾਰਕ ਸਹਿਯੋਗ ਜਾਰੀ ਰੱਖੇਗਾ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸੀ ਬੈਂਕਾਂ ਨੂੰ ‘ਸਵਿਫਟ’ ਗਲੋਬਲ ਪੇਮੈਂਟ ਸਿਸਟਮ ਤੋਂ ਬਾਹਰ ਕਰਨ ਦੇ ਨਾਲ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਲਗਾਈਆਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਚੀਨ ਸਮੱਸਿਆਵਾਂ ਦੇ ਹੱਲ ਲਈ ਪਾਬੰਦੀਆਂ ਦੀ ਵਰਤੋਂ ਕਰਨ ਦੇ ਕਦਮ ਦਾ ਵਿਰੋਧ ਕਰਦਾ ਹੈ, ਖਾਸ ਤੌਰ ‘ਤੇ ਪਾਬੰਦੀਆਂ ਜੋ ਇਕਪਾਸੜ ਤੌਰ ‘ਤੇ ਲਗਾਈਆਂ ਜਾਂਦੀਆਂ ਹਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਕੋਈ ਆਧਾਰ ਨਹੀਂ ਹੈ। ਵਾਂਗ ਨੇ ਕਿਹਾ, ”ਚੀਨ ਅਤੇ ਰੂਸ ਆਪਸੀ ਸਨਮਾਨ, ਸਮਾਨਤਾ ਅਤੇ ਸਾਂਝੇ ਹਿੱਤਾਂ ਦੇ ਮੱਦੇਨਜ਼ਰ ਆਮ ਵਪਾਰਕ ਤਾਲਮੇਲ ਜਾਰੀ ਰੱਖਣਗੇ।” ਚੀਨ ਰੂਸ ‘ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ। ਵੈਂਗ ਨੇ ਸੋਮਵਾਰ ਨੂੰ ਕਿਹਾ ਕਿ ਇਹ ਲੰਬੇ ਸਮੇਂ ਤੋਂ ਸਾਬਤ ਹੋ ਚੁੱਕਾ ਹੈ ਕਿ ਪਾਬੰਦੀਆਂ, ਸਿਰਫ ਸਮੱਸਿਆ ਦਾ ਹੱਲ ਨਹੀਂ, ਇੱਕ ਨਵੀਂ ਸਮੱਸਿਆ ਪੈਦਾ ਕਰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨ ਸੰਕਟ ਨਾਲ ਨਜਿੱਠਣ ਦੌਰਾਨ ਅਮਰੀਕਾ ‘ਤੇ ਚੀਨ ਅਤੇ ਹੋਰਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਗਾਇਆ।
ਚੀਨ ਵਲੋੰ ਰੂਸ ਵਿਰੁੱਧ ਪਾਬੰਦੀਆਂ ਦਾ ਵਿਰੋਧ

Comment here