ਸਿਆਸਤਖਬਰਾਂਦੁਨੀਆ

ਚੀਨ, ਰੂਸ, ਈਰਾਨ ਅਤੇ ਅੱਤਵਾਦ ਸਭ ਤੋਂ ਵੱਡੇ ਖ਼ਤਰੇ—ਰਿਚਰਡ ਮੂਰ

ਲੰਡਨ-ਬ੍ਰਿਟਿਸ਼ ਵਿਦੇਸ਼ੀ ਖੁਫੀਆ ਸੇਵਾ ਐਮ-16ਦੇ ਮੁਖੀ ਰਿਚਰਡ ਮੂਰ ਨੇ ਕਿਹਾ ਕਿ ਚੀਨ ਵਰਗੇ ਦੇਸ਼ ਪ੍ਰਭੂਸੱਤਾ ਅਤੇ ਲੋਕਤੰਤਰ ਨੂੰ ਤਬਾਹ ਕਰਨ ਲਈ ‘ਕਰਜ਼ੇ ਦੇ ਜਾਲ, ਡੇਟਾ ਖੁਲਾਸੇ’ ਦੀ ਵਰਤੋਂ ਕਰ ਰਹੇ ਹਨ। ਬ੍ਰਿਟੇਨ ਦੇ ਖੁਫੀਆ ਮੁਖੀ ਨੇ ਇੱਕ ਦੁਰਲੱਭ ਜਨਤਕ ਭਾਸ਼ਣ ਵਿੱਚ ਕਿਹਾ ਕਿ ਚੀਨ, ਰੂਸ, ਈਰਾਨ ਅਤੇ ਅੰਤਰਰਾਸ਼ਟਰੀ ਅੱਤਵਾਦ ਨਾਟਕੀ ਬਦਲਾਅ ਦੇ ਇਸ ਦੌਰ ਵਿੱਚ ‘ਵੱਡੇ ਚਾਰ’ ਸੁਰੱਖਿਆ ਖ਼ਤਰੇ ਹਨ। ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਭਾਸ਼ਣ ਵਿੱਚ, ਖੁਫੀਆ ਮੁਖੀ ਨੇ ਕਿਹਾ ਕਿ ਇਹ ਖ਼ਤਰਿਆਂ ਦੀ ਬਦਲਦੀ ਪ੍ਰਕਿਰਤੀ ਹੈ, ਜਿਸ ਦੇ ਲਈ ਵਧੇਰੇ ਖੁੱਲੇਪਣ ਦੀ ਲੋੜ ਹੈ। ਇਸ ਨੂੰ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ’ਡਿਜੀਟਲ ਯੁੱਗ ਵਿੱਚ ਮਨੁੱਖੀ ਖ਼ੁਫਿਆਂ ਵਿਸ਼ੇ ’ਤੇ ਇੱਕ ਦੁਰਲੱਭ ਭਾਸ਼ਣ ਦੇਣ ਲਈ ਪ੍ਰੇਰਿਤ ਕੀਤਾ।
ਮੂਰ ਨੇ ਲੰਡਨ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ (ਆਈ.ਆਈ.ਐੱਸ.ਐੱਸ.) ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਰੂਸ, ਚੀਨ ਅਤੇ ਈਰਾਨ ਲੰਬੇ ਸਮੇਂ ਤੋਂ ਤਿੰਨ ਵੱਡੇ ਖ਼ਤਰੇ ਹਨ। ਚੌਥਾ ਵੱਡਾ ਖ਼ਤਰਾ ਅੰਤਰਰਾਸ਼ਟਰੀ ਅੱਤਵਾਦ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਰੂਸ, ਈਰਾਨ ਅਤੇ ਚੀਨ ਤੋਂ ਵੱਖ-ਵੱਖ ਖ਼ਤਰਿਆਂ ਦੀ ਪ੍ਰਕਿਰਤੀ ਦਾ ਜ਼ਿਕਰ ਕੀਤਾ ਹੈ।

Comment here