ਸਿਆਸਤਖਬਰਾਂਦੁਨੀਆ

ਚੀਨ ਮੱਧ ਏਸ਼ੀਆਈ ਦੇਸ਼ਾਂ ਨੂੰ 50 ਕਰੋੜ ਡਾਲਰ ਦੀ ਦੇਵੇਗਾ ਮਦਦ

ਬੀਜਿੰਗ- ਚੀਨ ਨਾਲ ਕੂਟਨੀਤਕ ਸਬੰਧਾਂ ਦੀ 30ਵੀਂ ਵਰ੍ਹੇਗੰਢ ਦੇ ਮੌਕੇ ’ਤੇ ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਇਕ ਸੰਮੇਲਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੱਧ ਏਸ਼ੀਆ ਦੇ ਇਹਨਾਂ ਪੰਜ ਦੇਸ਼ਾਂ ਵਿਚ ਰੋਜ਼ੀ-ਰੋਟੀ ਪ੍ਰੋਗਰਾਮ ਚਲਾਉਣ ਲਈ ਸਹਾਇਤਾ ਦੇ ਤੌਰ ’ਤੇ 50 ਕਰੋੜ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ। ਉਪਰੋਕਤ ਸਾਰੇ 5 ਦੇਸ਼ਾਂ ਦੀਆਂ ਸਰਹੱਦਾਂ ਚੀਨ ਨਾਲ ਲੱਗਦੀਆਂ ਹਨ ਅਤੇ ਉਹ ਅੱਠ ਮੈਂਬਰੀ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਮੈਂਬਰ ਹਨ, ਜਿਸ ਦਾ ਭਾਰਤ ਵੀ ਇਕ ਹਿੱਸਾ ਹੈ।

Comment here