ਅਪਰਾਧਸਿਆਸਤਖਬਰਾਂਦੁਨੀਆ

ਚੀਨ ਮਸਜਿਦਾਂ ਤੋਂ ਹਟਾ ਰਿਹਾ ਹੈ ‘ਗੁੰਬਦ ਅਤੇ ਮੀਨਾਰ’

ਬੀਜਿੰਗ-ਚੀਨ ਨੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਵਿਚ ਨਸਲੀ ਘੱਟ ਗਿਣਤੀਆਂ ਦਾ ਚੀਨੀਕਰਨ ਕਰਨਾ ਸ਼ੁਰੂ ਕੀਤਾ। ਚੀਨ ਪੂਰੇ ਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਸਜਿਦਾਂ ਤੋਂ ਮੀਨਾਰ ਅਤੇ ਗੁੰਬਦਾਂ ਨੂੰ ਖ਼ਤਮ ਕਰਨ ਵਿਚ ਲੱਗਿਆ ਹੋਇਆ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੁੰਬਦ ਅਤੇ ਮੀਨਾਰ ਵਿਦੇਸ਼ੀ ਧਾਰਮਿਕ ਪ੍ਰਭਾਵ ਦਾ ਪ੍ਰਤੀਕ ਹਨ। ਇਸੇ ਕਾਰਨ ਉਹ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਮੁਸਲਿਮਾਂ ਨੂੰ ਹੋਰ ਜ਼ਿਆਦਾ ਰਵਾਇਤੀ ਚੀਨੀ ਮੁਸਲਿਮ ਬਣਾਇਆ ਜਾ ਸਕੇ। ਚੀਨ ਨੇ ਇਹ ਮੁਹਿੰਮ ਅਜਿਹੇ ਸਮੇਂ ਵਿਚ ਤੇਜ਼ ਕੀਤੀ ਹੈ ਜਦੋਂ ਦੇਸ਼ ਵਿਚ ਇਸਲਾਮੋਫੋਬੀਆ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਧਾਰਮਿਕ ਪਾਬੰਦੀਆਂ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ।
ਸ਼ਿਨਜਿਆਂਗ ਸੂਬੇ ਦੀ ਸੈਂਕੜੇ ਸਾਲ ਪੁਰਾਣੀ ਮਸਜਿਦ ਡੋਂਗਗੁਆਨ ਚੀਨੀ ਦਮਨ ਦਾ ਤਾਜ਼ਾ ਸ਼ਿਕਾਰ ਬਣੀ ਹੈ। ਚੀਨ ਸਰਕਾਰ ਦਾ ਕਹਿਣਾ ਹੈ ਕਿ ਉਹ ਮਸਜਿਦਾਂ ਦੀ ਚੀਨੀਕਰਨ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਬੀਜਿੰਗ ਦੇ ਤਿਆਨਮੇਨ ਚੌਕ ਵਾਂਗ ਨਜ਼ਰ ਆਉਣ। ਇਹ ਨਹੀਂ ਸਥਾਨਕ ਲੋਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਗੁੰਬਦਾਂ ਨੂੰ ਖ਼ਤਮ ਕਰਨ ਦੇ ਬਾਰੇ ਕੋਈ ਗੱਲ ਨਾ ਕਰਨ।
ਇਸੇ ਦਾ ਨਤੀਜਾ ਹੈ ਕਿ ਹੁਣ ਚੀਨ ਦੇ ਹੁਈ ਮੁਸਲਿਮਾਂ ਨੇ ਚੀਨ ਵਿਚ ਮਸ਼ਹੂਰ ਪੂਜਾ ਦੇ ਵਿਚਾਰ ਨੂੰ ਆਪਣੇ ਮੁਸਲਿਮ ਰੀਤੀ ਰਿਵਾਜ ਵਿਚ ਸ਼ਾਮਲ ਕਰ ਲਿਆ ਹੈ। ਚੀਨ ਚਾਹੁੰਦਾ ਹੈਕਿ ਮੁਸਲਿਮ ਚੀਨ ਦੀ ਕਮਿਊਨਿਸਟ ਪਾਰਟੀ ਦੀਆਂ ਕਦਰਾਂ-ਕੀਮਤਾਂ ਨੂੰ ਵੀ ਆਪਣੇ ਧਾਰਮਿਕ ਨਿਯਮਾਂ ਵਿਚ ਲਾਗੂ ਕਰੇ ਅਤੇ ਸਿਰਫ ਮੰਦਾਰਿਨ ਬੋਲਣ। ਨਾਲ ਹੀ ਸਾਰੇ ਵਿਦੇਸ਼ੀ ਪ੍ਰਭਾਵਾਂ ਨੂੰ ਖਾਰਿਜ ਕਰ ਦੇਣ।

Comment here